ਚੰਡੀਗੜ੍ਹ: ਵੱਧ ਜ਼ਮੀਨ ਤੇ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਰੱਖਣ ਵਾਲੇ ਵੱਡੇ ਕਿਸਾਨਾਂ ਨੂੰ ਹੁਣ ਸਬਸਿਡੀ ਨਹੀਂ ਮਿਲੇਗੀ। ਕੈਪਟਨ ਸਰਕਾਰ 24 ਜੁਲਾਈ ਨੂੰ ਸੱਦੀ ਕੈਬਨਿਟ ਮੀਟਿੰਗ ਵਿੱਚ ਇਸ ਮਤੇ ਨੂੰ ਪਾਸ ਕਰ ਸਕਦੀ ਹੈ।
ਸਰਕਾਰ ਦਾ ਮੰਨਣਾ ਹੈ ਕਿ ਵੱਡੇ ਕਿਸਾਨ ਬਿਜਲੀ ਦਾ ਬਿੱਲ ਭਰਨ ਦੇ ਸਮਰੱਥ ਹਨ ਪਰ ਸਬਸਿਡੀ ਦਾ ਨਾਜਾਇਜ਼ ਲਾਹਾ ਚੁੱਕ ਰਹੇ ਹਨ। ਸਰਕਾਰ ਨੇ ਨਿਯਮ ਬਣਾਇਆ ਹੈ ਕਿ ਜਿਨ੍ਹਾਂ ਕਿਸਾਨਾਂ ਕੋਲ ਇੱਕ ਤੋਂ ਵੱਧ ਮੋਟਰ ਕੁਨੈਕਸ਼ਨ ਹਨ, ਉਨ੍ਹਾਂ ਨੂੰ ਸਿਰਫ਼ ਇੱਕ ਕੁਨੈਕਸ਼ਨ 'ਤੇ ਸਬਸਿਡੀ ਮਿਲੇਗੀ।
ਛੋਟੇ ਕਿਸਾਨਾਂ ਕੋਲ ਸਿਰਫ ਇੱਕ ਟਿਊਬਵੈੱਲ ਕੁਨੈਕਸ਼ਨ ਹੈ, ਜਿਸ 'ਤੇ ਕੈਪਟਨ ਸਰਕਾਰ ਬਿਜਲੀ ਸਬਸਿਡੀ ਜਾਰੀ ਰੱਖੇਗੀ। ਜਿਨ੍ਹਾਂ ਕਿਸਾਨਾਂ ਕੋਲ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਹਨ, ਉਨ੍ਹਾਂ ਨੂੰ ਹੁਣ ਸਿਰਫ ਇੱਕ ਕੁਨੈਕਸ਼ਨ 'ਤੇ ਹੀ ਸਬਸਿਡੀ ਦੇਣ ਦਾ ਪ੍ਰਸਤਾਵ ਹੈ। ਸਰਕਾਰ ਇਸ ਕਦਮ ਨਾਲ ਵੱਡੇ ਜ਼ਿੰਮੀਦਾਰਾਂ ਨੂੰ ਆਰਥਿਕ ਸੁਵਿਧਾਵਾਂ ਤੋਂ ਵੱਖ ਕਰਨਾ ਚਾਹੁੰਦੀ ਹੈ।
ਜ਼ਿੰਮੀਦਾਰਾਂ ਦੀ ਟਿਊਬਵੈੱਲ ਸਬਸਿਡੀ ਹੋਵੇਗੀ ਬੰਦ, ਭਰਨੇ ਪੈਣਗੇ ਬਿਜਲੀ ਬਿੱਲ
ਏਬੀਪੀ ਸਾਂਝਾ
Updated at:
21 Jul 2019 01:50 PM (IST)
ਸਰਕਾਰ ਦਾ ਮੰਨਣਾ ਹੈ ਕਿ ਵੱਡੇ ਕਿਸਾਨ ਬਿਜਲੀ ਦਾ ਬਿੱਲ ਭਰਨ ਦੇ ਸਮਰੱਥ ਹਨ ਪਰ ਸਬਸਿਡੀ ਦਾ ਨਾਜਾਇਜ਼ ਲਾਹਾ ਚੁੱਕ ਰਹੇ ਹਨ। ਸਰਕਾਰ ਨੇ ਨਿਯਮ ਬਣਾਇਆ ਹੈ ਕਿ ਜਿਨ੍ਹਾਂ ਕਿਸਾਨਾਂ ਕੋਲ ਇੱਕ ਤੋਂ ਵੱਧ ਮੋਟਰ ਕੁਨੈਕਸ਼ਨ ਹਨ, ਉਨ੍ਹਾਂ ਨੂੰ ਸਿਰਫ਼ ਇੱਕ ਕੁਨੈਕਸ਼ਨ 'ਤੇ ਸਬਸਿਡੀ ਮਿਲੇਗੀ।
- - - - - - - - - Advertisement - - - - - - - - -