ਨਵੀਂ ਦਿੱਲੀ: ਵਿਦੇਸ਼ਾਂ ਦੀ ਤਰ੍ਹਾਂ ਹੁਣ ਭਾਰਤ ‘ਚ ਵੀ ਸਮਾਰਟ ਖੇਤੀ ਦਾ ਚਲਣ ਵਧ ਰਿਹਾ ਹੈ। ਸਮਾਰਟ ਖੇਤੀ ਯਾਨੀ ਨਵੀਆਂ-ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਫਸਲਾਂ ਦੀ ਪੈਦਾਵਰ ਨੂੰ ਵਧਾਉਣਾ। ਜਿਵੇਂ ਮਿੱਟੀ ਦੀ ਨਮੀ ਦੱਸਦੇ ਹੋਏ ਸੈਂਸਰ ਦੀ ਮਦਦ ਨਾਲ ਮਿੱਟੀ ‘ਚ ਪਾਣੀ ਦੀ ਸਹੀ ਮਾਤਰਾ ਦੇਣਾ। ਇਸ ਨਾਲ ਪਾਣੀ ਦੀ ਖਪਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਇਸ ਕੰਮ ਲਈ ਬਾਜ਼ਾਰ ‘ਚ ਪਲਾਸਟਵੇਅਰ ਰਾਕਸ ਪਲਾਂਟ ਮਾਇਸ਼ਚਰ ਇੰਡੀਕੇਟਰ, ਡਾ. ਮੀਟਰ ਐਸ 10, ਟੇਕ ਸੋਰਸ ਸਲਿਊਸ਼ਨ ਸੈਂਸਰ ਤਿੰਨ ਤੋਂ ਪੰਜ ਹਜ਼ਾਰ ਰੁਪਏ ਦੀ ਕੀਮਤ ‘ਚ ਮਿਲ ਜਾਂਦੇ ਹਨ। ਕਿਸੇ ਈ ਕਾਮਰਸ ਵੈੱਬਸਾਈਟ ਜਾਂ ਕਿਸਾਨ ਈ-ਸਟੋਰ ਜਿਹੇ ਪਲੇਟਫਾਰਮ ‘ਤੇ ਵੀ ਤੁਸੀਂ ਇਸ ਦੇ ਆਰਡਰ ਦੇ ਸਕਦੇ ਹੋ। ਭਾਰਤ ‘ਚ ਕੁਝ ਸੂਬਿਆਂ ‘ਚ ਇਸ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ।

ਗਰਮੀ ਤੇ ਕੀੜਿਆਂ ਦੀ ਜਾਣਕਾਰੀ ਦੇਣ ਵਾਲੇ ਸੈਂਸਰ ਵੀ ਬਾਜ਼ਾਰ ‘ਚ ਮੌਜੂਦ ਹਨ। ਜਿਨ੍ਹਾਂ ਰਾਹੀਂ ਵਿਸ਼ਲੇਸ਼ਨ ਕਰ ਫਸਲਾਂ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।