ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਵਿੱਚ ਸ਼ਾਰਟ ਸਰਕੱਟ ਨਾਲ ਅੱਗ ਲੱਗ ਗਈ।ਜਿਸ ਨਾਲ 2 ਏਕੜ ਕਣਕ ਅਤੇ 10 ਏਕੜ ਤੂੜੀ ਦਾ ਟਾਂਗਰ ਅਤੇ ਟਰੈਕਟਰ ਵੀ ਸੜ ਗਿਆ।


ਦਰਅਸਲ, ਬਰਨਾਲਾ ਦੇ ਪਿੰਡ ਧੌਲਾ ਦੇ ਖੇਤਾਂ ਵਿੱਚ ਉਸ ਸਮੇਂ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਦੋਂ ਕੰਬਾਈਨ ਨਾਲ ਕੱਟੀ ਫ਼ਸਲ ਨੂੰ ਲੈ ਕੇ ਮੰਡੀ ਵਿੱਚ ਲਿਜਾਣ ਲਈ ਟਰੈਕਟਰ ਪੂਰੀ ਤਰਾਂ ਤਿਆਰ ਖੜ੍ਹਾ ਸੀ। ਜਿਉਂ ਹੀ ਟਰੈਕਟਰ ਨੂੰ ਸਟਾਰਟ ਕੀਤਾ ਤਾਂ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਉਸ ਨੇ ਕੁੱਝ ਸੈਕਿੰਡਾਂ ਵਿੱਚ ਹੀ ਟਰੈਕਟਰ ਅਤੇ ਟਰਾਲੀ ਦੇ ਏਰੀਏ ਨੂੰ ਆਪਣੀ ਲਪੇਟ ਵਿੱਚ ਲੈ ਲਿਆ।


ਇਸ ਉਪਰੰਤ ਅੱਗ ਆਸੇ ਪਾਸੇ ਖੜੀ ਕਣਕ ਦੀ ਫ਼ਸਲ ਨੂੰ ਲੱਗ ਗਈ, ਜਿਸ ਕਰਕੇ ਕਣਕ ਦੀ ਖੜੀ ਫ਼ਸਲ ਅਤੇ ਤੂੜੀ ਦੇ ਟਾਂਗਰ ਦਾ ਰਕਬਾ ਅੱਗ ਦੀ ਲਪੇਟ ਵਿੱਚ ਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪਾਸ ਪਿੰਡਾਂ ਦੇ ਕਿਸਾਨ ਆਪੋ ਆਪਣੇ ਸਾਧਨ ਲੈ ਕੇ ਅੱਗ ਬੁਝਾਉਣ ਪਹੁੰਚ ਗਏ। ਪਿੰਡ ਧੌਲਾ ਦੇ ਕਿਸਾਨਾਂ ਵਲੋਂ ਆਪਣੇ ਪੱਧਰ ’ਤੇ ਬਣਾਈ ਮਿੰਨੀ ਫ਼ਾਇਰ ਬ੍ਰਿਗੇਡ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਮੌਕੇ ’ਤੇ ਸਰਕਾਰੀ ਫ਼ਾਇਰ ਬ੍ਰਿਗੇਡ ਦੀ ਗੱਡੀ ਨੇ ਵੀ ਮੱਦਦ ਕੀਤੀ। 


ਅੱਗ ਬੁਝਾਉਣ ਤੱਕ 2 ਏਕੜ ਖੜੀ ਕਣਕ ਦੀ ਫ਼ਸਲ, 10 ਏਕੜ ਤੂੜੀ ਦਾ ਟਾਂਗਰ ਅਤੇ ਟਰੈਕਟਰ ਬੁਰੀ ਤਰਾਂ ਸੜ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਅੱਗ ਕਾਰਨ ਕਿਸਾਨਾਂ ਦਾ ਕਰੀਬ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਟਰੈਕਟਰ ਦੇ ਟਾਇਰਾਂ ਤੋਂ ਲੈ ਕੇ ਉਸਦੇ ਇੰਜਣ ਤੱਕ ਨੂੰ ਅੱਗ ਦਾ ਨੁਕਸਾਨ ਪੁੱਜਿਆ। ਕਿਸਾਨਾਂ ਵੱਲੋਂ ਇਸ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ