ਸਰ੍ਹੋਂ ਦੀ ਖੇਤੀ ਕਰਨ ਵਾਲੇ ਹਰਿਆਣਾ ਦੇ ਕਿਸਾਨਾਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਇਹ ਫੈਸਲਾ ਕਿਸਾਨਾਂ ਦੇ ਹਿੱਤ ਵਿੱਚ ਲਿਆ ਹੈ। ਸੂਬੇ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਦਾ ਕਹਿਣਾ ਹੈ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਸਰਕਾਰ ਕਿਸਾਨਾਂ ਤੋਂ ਸਰ੍ਹੋਂ, ਛੋਲੇ, ਸੂਰਜਮੁਖੀ ਅਤੇ ਗਰਮੀਆਂ ਦੀ ਮੂੰਗੀ ਤੈਅ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇਗੀ। ਨਾਲ ਹੀ, ਮਾਰਚ ਤੋਂ 5 ਜ਼ਿਲ੍ਹਿਆਂ ਵਿੱਚ ਸੂਰਜਮੁਖੀ ਦੇ ਤੇਲ ਦੀ ਵਾਜਬ ਕੀਮਤ ਦੀਆਂ ਦੁਕਾਨਾਂ ਰਾਹੀਂ ਸਪਲਾਈ ਕੀਤੀ ਜਾਵੇਗੀ।


ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਸੂਰਜਮੁਖੀ ਦੀ 50 ਹਜ਼ਾਰ 800 ਮੀਟ੍ਰਿਕ ਟਨ, ਸਰ੍ਹੋਂ ਦੀ 14 ਲੱਖ 14 ਹਜ਼ਾਰ 710 ਮੀਟ੍ਰਿਕ ਟਨ, ਛੋਲਿਆਂ ਦੀ 26 ਹਜ਼ਾਰ 320 ਮੀਟ੍ਰਿਕ ਟਨ ਅਤੇ ਗਰਮੀਆਂ ਦੀ ਮੂੰਗੀ ਦੀ 33 ਹਜ਼ਾਰ 600 ਮੀਟ੍ਰਿਕ ਟਨ ਪੈਦਾਵਾਰ ਹੋਣ ਦੀ ਉਮੀਦ ਹੈ।


ਮੁੱਖ ਸਕੱਤਰ ਨੇ ਕਿਹਾ ਕਿ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ, ਖੁਰਾਕ ਅਤੇ ਸਪਲਾਈ ਵਿਭਾਗ ਅਤੇ ਹੈਫੇਡ ਮੰਡੀਆਂ ਨੂੰ ਸਰ੍ਹੋਂ, ਮੂੰਗੀ, ਛੋਲੇ ਅਤੇ ਸੂਰਜਮੁਖੀ ਦੀ ਖਰੀਦ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।


ਇਹ ਵੀ ਪੜ੍ਹੋ: Amritsar News: ਕਿਸਾਨਾਂ 'ਤੇ ਗੋਲੇ ਦਾਗਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ...ਪੰਜਾਬ ਸਰਕਾਰ ਕਰੇ ਤੁਰੰਤ ਕਾਰਵਾਈ


ਸਰਕਾਰ ਮਾਰਚ ਦੇ ਆਖਰੀ ਹਫ਼ਤੇ 5,650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਰ੍ਹੋਂ ਦੀ ਖਰੀਦ ਸ਼ੁਰੂ ਕਰੇਗੀ। ਇਸੇ ਤਰ੍ਹਾਂ ਕਿਸਾਨਾਂ ਤੋਂ 5 ਹਜ਼ਾਰ 440 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਛੋਲੇ ਦੀ ਖਰੀਦ ਕੀਤੀ ਜਾਵੇਗੀ। 15 ਮਈ ਤੋਂ ਗਰਮੀਆਂ ਦੀ ਮੂੰਗੀ 8 ਹਜ਼ਾਰ 558 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾਵੇਗੀ। ਇਸੇ ਤਰ੍ਹਾਂ 1 ਤੋਂ 15 ਜੂਨ ਤੱਕ ਸੂਰਜਮੁਖੀ ਦੀ 6760 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ ਜਾਵੇਗੀ।


ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਅਤੇ ਖਰੀਦੀ ਫਸਲ ਦੀ ਅਦਾਇਗੀ ਤਿੰਨ ਦਿਨਾਂ ਦੇ ਅੰਦਰ-ਅੰਦਰ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਫੈਸਲੇ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਵੀ ਮਿਲੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਨ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।


ਇਹ ਵੀ ਪੜ੍ਹੋ: Farmers Protest: ਪੰਜਾਬ ਦੀ ਹਰਿਆਣਾ ਨੂੰ ਚੇਤਾਵਨੀ, ਸਾਡੀ ਹੱਦ ਅੰਦਰ ਡ੍ਰੋਨ ਭੇਜ ਕੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਬੰਦ ਕਰੋ