ਨਵੀਂ ਦਿੱਲੀ: ਮੰਗਲਵਾਰ ਰਾਤ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਝੱਖੜ ਨਾਲ ਬਾਰਸ਼ ਹੋਈ। ਪਹਾੜਾਂ ਵਿੱਚ ਵੀ ਮੌਸਮ ਬਦਲਿਆ ਹੈ ਜਿਸ ਕਾਰਨ ਦੁਪਹਿਰ ਨੂੰ ਤਿੱਖੀ ਧੁੱਪ ਤੋਂ ਹਲਕੀ ਠੰਢਕ ਨਾਲ ਰਾਹਤ ਮਿਲੇਗੀ। ਫਿਲਹਾਲ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਹੈ।

ਪੰਜਾਬ ਵਿੱਚ ਬੁੱਧਵਾਰ ਤੇ ਵੀਰਵਾਰ ਨੂੰ ਕੁਝ ਹੱਸਿਆ 'ਚ ਬਾਰਸ਼ ਦੀ ਸੰਭਾਵਨਾ ਹੈ। ਕਈ ਥਾਵਾਂ ਤੇ ਹਲਕੇ ਮੀਂਹ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਵਿੱਚ ਜ਼ਿਆਦਾਤਰ ਥਾਵਾਂ ਤੇ ਮੀਂਹ ਪੈਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਸਿਰਮੌਰ, ਕੁੱਲੂ, ਸ਼ਿਮਲਾ ਜ਼ਿਲ੍ਹਾ ਵਿੱਚ ਅਲਰਟ ਜਾਰੀ ਕੀਤਾ ਹੈ। ਹਨੇਰੀ ਤੇ ਬਿਜਲੀ ਡਿੱਗਣ ਦੇ ਵੀ ਅਨੁਮਾਨ ਹਨ।

ਮੌਸਮ ਦੀ ਜਾਣਕਾਰੀ ਦੇਣ ਵਾਲੀ ਸੰਸਥਾ ਸਕਾਈਮੇਟ ਨੇ ਵੀ ਆਉਂਦੇ 24 ਘੰਟਿਆਂ ਵਿੱਚ ਕਈ ਥਾਵਾਂ ਤੇ ਬਾਰਸ਼ ਤੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸਕਾਈਮੇਟ ਅਨੁਸਾਰ, ਜੰਮੂ-ਕਸ਼ਮੀਰ ਤੇ ਆਸ ਪਾਸ ਦੇ ਖੇਤਰ ਵਿੱਚ ਪੱਛਮੀ ਗੜਬੜੀ ਬਣੀ ਹੋਈ ਹੈ। ਉਸੇ ਸਮੇਂ, ਉੱਤਰ ਪੱਛਮੀ ਰਾਜਸਥਾਨ ਵਿੱਚ ਇੱਕ ਪ੍ਰੇਰਿਤ ਚੱਕਰਵਾਤੀ ਚੱਕਰ ਆਉਣ ਦੀ ਖਬਰ ਮਿਲੀ ਹੈ।

ਦੂਜੇ ਪਾਸੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਚੱਕਰਵਾਤੀ ਚੱਕਰ ਕਾਰਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇੱਕ ਟਰਫ ਹਰਿਆਣਾ ਤੇ ਦਿੱਲੀ ਵਿੱਚ ਫੈਲ ਰਿਹਾ ਹੈ। ਇਸ ਤੋਂ ਇਲਾਵਾ, ਇਹ ਦੱਸਿਆ ਜਾਂਦਾ ਹੈ ਕਿ ਉੱਤਰ-ਦੱਖਣੀ ਟਰਫ ਦੱਖਣੀ ਕੇਰਲ ਤੋਂ ਕੇਂਦਰੀ ਮਹਾਰਾਸ਼ਟਰ ਤੱਕ ਤੱਟਵਰਤੀ ਤੇ ਉੱਤਰ ਅੰਦਰੂਨੀ ਕਰਨਾਟਕ ਤੱਕ ਫੈਲਿਆ ਹੋਇਆ ਹੈ।

ਅਗਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਦੇ ਕਈ ਹਿੱਸਿਆਂ ਵਿੱਚ ਬਰਫਬਾਰੀ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿੱਚ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਦੇ ਨਾਲ-ਨਾਲ ਉੱਤਰ ਪੱਛਮ ਦੇ ਕੁਝ ਹਿੱਸਿਆਂ ਵਿੱਚ ਤੂਫਾਨ, ਬਿਜਲੀ ਦੀਆਂ ਗਰਜਾਂ ਨਾਲ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ ਤੂਫਾਨ ਆ ਸਕਦਾ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ