Weather Report Today: ਭਾਰਤ ਦੇ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਕਿਹਾ ਕਿ ਉੱਤਰ-ਪੱਛਮੀ ਭਾਰਤ ਵਿੱਚ 7 ਮਈ ਤੋਂ ਅਤੇ ਮੱਧ ਭਾਰਤ ਵਿੱਚ 8 ਮਈ ਤੋਂ ਹੀਟ ਵੇਵ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਰਾਜਸਥਾਨ ਵਿੱਚ 7 ਮਈ ਤੋਂ 9 ਮਈ ਤੱਕ ਅਤੇ ਦੱਖਣੀ ਹਰਿਆਣਾ, ਦਿੱਲੀ, ਦੱਖਣ-ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ 8 ਅਤੇ 9 ਮਈ ਨੂੰ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।
ਕਮਜ਼ੋਰ ਪੱਛਮੀ ਗੜਬੜੀ ਦੇ ਕਾਰਨ ਘੱਟ ਬਾਰਿਸ਼ ਦੇ ਨਾਲ ਇਸ ਸਾਲ ਅਪ੍ਰੈਲ 122 ਸਾਲਾਂ ਵਿੱਚ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਸਭ ਤੋਂ ਗਰਮ ਸੀ ਜਿਸਦਾ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 35.9 ਡਿਗਰੀ ਸੈਲਸੀਅਸ ਅਤੇ 37.78 ਡਿਗਰੀ ਸੈਲਸੀਅਸ ਸੀ। ਦੇਸ਼ ਦੇ ਕਈ ਸਥਾਨਾਂ 'ਤੇ ਅਪ੍ਰੈਲ 'ਚ ਸਭ ਤੋਂ ਉੱਚਾ ਤਾਪਮਾਨ ਦਰਜ ਕੀਤਾ ਗਿਆ ਕਿਉਂਕਿ ਇਸ ਮਹੀਨੇ ਦੇ ਆਖਰ 'ਚ ਪਾਰਾ 46-47 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਭਿਆਨਕ ਗਰਮੀ ਦੇ ਵਿਚਕਾਰ, ਦੇਸ਼ ਦੀ ਸਭ ਤੋਂ ਉੱਚੀ ਬਿਜਲੀ ਦੀ ਮੰਗ ਸ਼ੁੱਕਰਵਾਰ ਨੂੰ 207.11 ਗੀਗਾਵਾਟ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ।
ਆਈਐਮਡੀ ਦੇ 122 ਸਾਲਾਂ ਦੇ ਰਿਕਾਰਡ ਮੁਤਾਬਕ ਇਸ ਸਾਲ ਭਾਰਤ ਵਿੱਚ ਮਾਰਚ ਸਭ ਤੋਂ ਗਰਮ ਰਿਹਾ ਅਤੇ ਬਾਰਸ਼ ਵਿੱਚ 71 ਪ੍ਰਤੀਸ਼ਤ ਦੀ ਕਮੀ ਰਹੀ। ਜਦੋਂ ਅਧਿਕਤਮ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਅਤੇ ਆਮ ਨਾਲੋਂ ਘੱਟ ਤੋਂ ਘੱਟ 4.5 ਡਿਗਰੀ ਵੱਧ ਹੁੰਦਾ ਹੈ ਤਾਂ ਹੀਟ ਵੇਵ ਦੀਆਂ ਸਥਿਤੀਆਂ ਐਲਾਨੀਆਂ ਜਾਂਦੀਆਂ ਹਨ। ਆਈਐਮਡੀ ਮੁਤਾਬਕ, ਜੇਕਰ ਤਾਪਮਾਨ ਆਮ ਨਾਲੋਂ 6.4 ਡਿਗਰੀ ਵੱਧ ਹੈ, ਤਾਂ ਇੱਕ ਗੰਭੀਰ ਗਰਮੀ ਦੀ ਲਹਿਰ ਦੀ ਸਥਿਤੀ ਦਾ ਐਲਾਨ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਨਾਲ ਜੁੜੀਆਂ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਭਿਆਨਕ ਗਰਮੀ ਨਾਲ ਨਜਿੱਠਣ ਲਈ ਵੀਰਵਾਰ ਨੂੰ ਆਯੋਜਿਤ ਇੱਕ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਝੁਲਸਣ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣ ਦੀ ਲੋੜ ਪ੍ਰਗਟਾਈ।
ਇਹ ਵੀ ਪੜ੍ਹੋ: The Kapil Sharma Show: ਕਪਿਲ ਦੇ ਸ਼ੋਅ 'ਚ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਕੀਤੇ ਕਈ ਖੁਲਾਸੇ, ਨਾਲ ਹੀ ਕੀਤੀ ਖੂਬ ਮਸਤੀ