ਚੰਡੀਗੜ੍ਹ: ਅੱਤ ਦੀ ਗਰਮੀ ਤੋਂ ਅੱਕੇ ਪੰਜਾਬੀਆਂ ਲਈ ਕੁਝ ਰਾਹਤ ਦੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ 23 ਜੂਨ ਯਾਨੀ ਐਤਵਾਰ ਨੂੰ ਜੰਮੂ–ਕਸ਼ਮੀਰ ਵਾਲੇ ਪਾਸੇ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਤੇ ਦਿੱਲੀ ਵਿੱਚ ਝੱਖੜ ਝੁੱਲਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਐਤਵਾਰ ਨੂੰ ਮੌਸਮ ਮੁੜ ਸੁਹਾਵਣਾ ਹੋ ਸਕਦਾ ਹੈ।
ਉੱਧਰ, ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ 'ਤੇ ਹੋਣ ਕਾਰਨ ਇਹ ਬਾਰਿਸ਼ ਕਿਸਾਨਾਂ ਲਈ ਵੀ ਲਾਹੇਵੰਦ ਹੋ ਸਕਦੀ ਹੈ। ਬੇਸ਼ੱਕ ਇਹ ਮੀਂਹ ਮਾਨਸੂਨ ਵਾਂਗ ਲੰਮਾ ਤੇ ਟਿਕ ਕੇ ਨਹੀਂ ਪੈਣ ਵਾਲਾ, ਪਰ ਕੁਝ ਸਮੇਂ ਲਈ ਰਾਹਤ ਜ਼ਰੂਰ ਲੈ ਕੇ ਆਵੇਗਾ।
ਗਰਮੀ ਬਹੁਤ ਜ਼ਿਆਦਾ ਵਧਣ ਕਾਰਨ ਲਗਭਗ ਪੂਰੇ ਦੇਸ਼ ਵਿੱਚ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੋਰ ਅਨੁਮਾਨ ਮੁਤਾਬਕ ਜੇ ਏਸੀ ਅਤੇ ਕੂਲਰਾਂ ਦੀ ਮੰਗ ਇੰਝ ਹੀ ਵਧਦੀ ਰਹੀ, ਤਾਂ ਅਗਲੇ ਕੁਝ ਸਾਲਾਂ ਵਿੱਚ ਬਿਜਲੀ ਦੀ ਮੰਗ ਵੀ ਕਈ ਗੁਣਾ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Election Results 2024
(Source: ECI/ABP News/ABP Majha)
ਐਤਵਾਰ ਨੂੰ ਸੂਰਜ ਦੇਵਤਾ ਵੀ ਕਰ ਸਕਦੇ ਨੇ ਛੁੱਟੀ, ਜਾਣੋ ਕੀ ਹੋਵੇਗਾ ਪੰਜਾਬ ਵਿੱਚ ਮੌਸਮ ਦਾ ਹਾਲ
ਏਬੀਪੀ ਸਾਂਝਾ
Updated at:
22 Jun 2019 06:05 PM (IST)
ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ 'ਤੇ ਹੋਣ ਕਾਰਨ ਇਹ ਬਾਰਿਸ਼ ਕਿਸਾਨਾਂ ਲਈ ਵੀ ਲਾਹੇਵੰਦ ਹੋ ਸਕਦੀ ਹੈ। ਬੇਸ਼ੱਕ ਇਹ ਮੀਂਹ ਮਾਨਸੂਨ ਵਾਂਗ ਲੰਮਾ ਤੇ ਟਿਕ ਕੇ ਨਹੀਂ ਪੈਣ ਵਾਲਾ, ਪਰ ਕੁਝ ਸਮੇਂ ਲਈ ਰਾਹਤ ਜ਼ਰੂਰ ਲੈ ਕੇ ਆਵੇਗਾ।
- - - - - - - - - Advertisement - - - - - - - - -