Kisan Credit Card : ਖੇਤੀਬਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਕਸਰ ਬੀਜ, ਖਾਦ, ਕੀਟਨਾਸ਼ਕ ਅਤੇ ਹੋਰ ਖੇਤੀ ਖਰਚਿਆਂ ਲਈ ਪੈਸਿਆਂ ਦੀ ਲੋੜ ਪੈਂਦੀ ਹੈ। ਇਸ ਲਈ ਕਿਸਾਨ ਕ੍ਰੈਡਿਟ ਕਾਰਡ (KCC) ਰਾਹੀਂ ਕਰਜ਼ਾ ਲਿਆ ਜਾ ਸਕਦਾ ਹੈ। ਹੁਣ KCC ਲਈ ਅਪਲਾਈ ਕਰਨ ਵਾਸਤੇ ਕਿਸਾਨਾਂ ਨੂੰ ਵਾਰ-ਵਾਰ ਬੈਂਕ ਦੇ ਚੱਕਰ ਲਗਾਉਣ ਦੀ ਲੋੜ ਘੱਟ ਹੋ ਸਕਦੀ ਹੈ।

Continues below advertisement

ਸਰਕਾਰ ਵੱਲੋਂ KRISHIKA ਮੋਬਾਈਲ ਐਪ ਦੀ ਸਹੂਲਤ ਦਿੱਤੀ ਗਈ ਹੈ। ਇਸ ਰਾਹੀਂ ਕਿਸਾਨ ਮੋਬਾਈਲ ਤੋਂ ਘਰ ਬੈਠੇ KCC ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਅਰਜ਼ੀ ਦੀ ਸਥਿਤੀ ਵੀ ਆਨਲਾਈਨ ਦੇਖੀ ਜਾ ਸਕਦੀ ਹੈ। ਹਾਲਾਂਕਿ, KCC ਲੋਨ ਦੀ ਮਨਜ਼ੂਰੀ ਕਿਸਾਨ ਦੀ ਯੋਗਤਾ, ਦਸਤਾਵੇਜ਼ਾਂ ਅਤੇ ਸਬੰਧਤ ਬੈਂਕ ਦੀ ਜਾਂਚ ’ਤੇ ਨਿਰਭਰ ਕਰੇਗੀ।

ਕੀ ਹੈ KRISHIKA ਐਪ?

Continues below advertisement

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਕਿਸਾਨਾਂ ਨੂੰ ਬੈਂਕਿੰਗ ਅਤੇ ਖੇਤੀਬਾੜੀ ਕਰਜ਼ੇ ਨਾਲ ਜੋੜਨ ਲਈ KRISHIKA ਐਪ ਤਿਆਰ ਕੀਤਾ ਗਿਆ ਹੈ। ਇਸ ਦਾ ਮਕਸਦ ਖਾਸ ਤੌਰ ’ਤੇ ਉਨ੍ਹਾਂ ਕਿਸਾਨਾਂ ਤੱਕ KCC ਦੀ ਸਹੂਲਤ ਪਹੁੰਚਾਉਣਾ ਹੈ, ਜੋ ਅਜੇ ਤੱਕ ਖੇਤੀਬਾੜੀ ਕਰਜ਼ੇ ਨਾਲ ਨਹੀਂ ਜੁੜੇ।

ਕਿਸਾਨ ਇਸ ਐਪ ਰਾਹੀਂ ਖੁਦ KCC ਲਈ ਅਪਲਾਈ ਕਰ ਸਕਦੇ ਹਨ। ਕ੍ਰਿਸ਼ੀ ਸਖੀ, CSC ਅਤੇ ਬੈਂਕਿੰਗ ਕਰੈਸਪਾਂਡੈਂਟ ਵੀ ਕਿਸਾਨਾਂ ਨੂੰ ਅਰਜ਼ੀ ਦੇਣ ਵਿੱਚ ਮਦਦ ਕਰ ਸਕਦੇ ਹਨ। ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਇਸ ਦੀ ਸਥਿਤੀ ਵੀ ਆਨਲਾਈਨ ਚੈੱਕ ਕੀਤੀ ਜਾ ਸਕਦੀ ਹੈ।

ਮੋਬਾਈਲ ਤੋਂ KCC ਲਈ ਕਿਵੇਂ ਕਰੀਏ ਅਪਲਾਈ?

ਸਭ ਤੋਂ ਪਹਿਲਾਂ Google Play Store ਤੋਂ KRISHIKA ਐਪ ਡਾਊਨਲੋਡ ਕਰੋ।ਮੋਬਾਈਲ ਨੰਬਰ ਦੀ ਮਦਦ ਨਾਲ ਰਜਿਸਟ੍ਰੇਸ਼ਨ ਕਰੋ।ਆਪਣੀ ਖੇਤੀ, ਜ਼ਮੀਨ, ਫਸਲ ਅਤੇ ਬੈਂਕ ਖਾਤੇ ਨਾਲ ਜੁੜੀ ਜਾਣਕਾਰੀ ਭਰੋ।ਆਧਾਰ ਕਾਰਡ, ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਅਤੇ ਬੈਂਕ ਖਾਤੇ ਦੀ ਜਾਣਕਾਰੀ ਤਿਆਰ ਰੱਖੋ।ਲੋੜ ਪੈਣ ’ਤੇ ਫੋਟੋ ਅਤੇ PAN ਕਾਰਡ ਵਰਗੇ ਦਸਤਾਵੇਜ਼ ਵੀ ਦੇਣੇ ਪੈ ਸਕਦੇ ਹਨ।ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਅਰਜ਼ੀ ਸਬੰਧਤ ਬੈਂਕ ਦੀ ਪ੍ਰਕਿਰਿਆ ਵਿੱਚ ਅੱਗੇ ਵਧੇਗੀ।ਕਿਸਾਨ ਡਿਜੀਟਲ ਤਰੀਕੇ ਨਾਲ ਆਪਣੀ ਅਰਜ਼ੀ ਦਾ ਸਟੇਟਸ ਵੀ ਦੇਖ ਸਕਦੇ ਹਨ।

ਕੌਣ ਲੈ ਸਕਦਾ ਹੈ KCC ਦਾ ਲਾਭ?

KCC ਦਾ ਲਾਭ ਸਿਰਫ਼ ਆਪਣੀ ਜ਼ਮੀਨ ਵਾਲੇ ਕਿਸਾਨਾਂ ਤੱਕ ਸੀਮਤ ਨਹੀਂ ਹੈ। ਯੋਗ ਕਿਸਾਨਾਂ ਤੋਂ ਇਲਾਵਾ ਸਾਂਝੇ ਤੌਰ ’ਤੇ ਖੇਤੀ ਕਰਨ ਵਾਲੇ, ਬਟਾਈ ’ਤੇ ਖੇਤੀ ਕਰਨ ਵਾਲੇ ਅਤੇ ਕਿਰਾਏ ਦੀ ਜ਼ਮੀਨ ’ਤੇ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਦੇ ਦਾਇਰੇ ਵਿੱਚ ਆ ਸਕਦੇ ਹਨ। ਇਸ ਤੋਂ ਇਲਾਵਾ Self Help Groups (SHG) ਅਤੇ Joint Liability Groups (JLG) ਵੀ KCC ਦਾ ਲਾਭ ਲੈ ਸਕਦੇ ਹਨ। ਡੇਅਰੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਨਾਲ ਜੁੜੇ ਯੋਗ ਲੋਕਾਂ ਨੂੰ ਵੀ KCC ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ।

KCC ’ਚ ਹੁਣ 5 ਲੱਖ ਰੁਪਏ ਤੱਕ ਦੀ ਲਿਮਿਟ

ਸੋਧੀ ਹੋਈ Interest Subvention Scheme ਤਹਿਤ KCC ਰਾਹੀਂ ਕਿਸਾਨਾਂ ਲਈ ਕਰਜ਼ੇ ਦੀ ਸੀਮਾ ਵਧਾਈ ਗਈ ਹੈ। ਕਿਸਾਨ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਇਸ ਦੇ ਨਾਲ ਹੀ 2 ਲੱਖ ਰੁਪਏ ਤੱਕ ਦੇ ਖੇਤੀਬਾੜੀ ਕਰਜ਼ੇ ਲਈ ਗਾਰੰਟੀ ਦੀ ਲੋੜ ਨਹੀਂ ਹੋਵੇਗੀ। ਯੋਗ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦੇ ਫਸਲੀ ਕਰਜ਼ੇ ’ਤੇ 7 ਫੀਸਦੀ ਵਿਆਜ ਦਰ ਦਾ ਲਾਭ ਮਿਲ ਸਕਦਾ ਹੈ। ਜੇਕਰ ਕਿਸਾਨ ਸਮੇਂ ਸਿਰ ਕਰਜ਼ਾ ਵਾਪਸ ਕਰਦਾ ਹੈ ਤਾਂ ਉਸ ਨੂੰ ਵਿਆਜ ਵਿੱਚ ਵਾਧੂ ਛੋਟ ਵੀ ਮਿਲ ਸਕਦੀ ਹੈ।