ਕੋਰੋਨਾ (Coronavirus) ਸੰਕਟ ਦੌਰਾਨ ਮੋਦੀ ਸਰਕਾਰ ਨੇ ਆਤਮ ਨਿਰਭਰ ਯੋਜਨਾ (Atmanirbhar Bharat Yojana) ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ 2.5 ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (KCC) ਤਹਿਤ ਲੋਨ ਦੇਣ ਦਾ ਐਲਾਨ ਕੀਤਾ ਗਿਆ ਸੀ। ਲੋਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ KCC ਯੋਜਨਾ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ  (PMSYM) ਨਾਲ ਲਿੰਕ ਕੀਤਾ ਗਿਆ ਹੈ।


pmkisan.gov.in ਵੈੱਬਸਾਈਟ ਤੇ KCC ਲਈ ਫਾਰਮ ਦਿੱਤਾ ਗਿਆ ਹੈ। ਇਸ ਵਿੱਚ ਸਾਫ ਆਦੇਸ਼ ਹਨ ਕਿ ਬੈਂਕ ਸਿਰਫ 3 ਦਸਤਾਵੇਜ਼ ਲਵੇ ਤੇ ਉਸੇ ਦੇ ਆਧਾਰ ਤੇ ਕਿਸਾਨਾਂ ਨੂੰ ਲੋਨ ਦੇਵੇ। ਇਸ ਕਾਰਡ ਲਈ ਸਿਰਫ ਅਧਾਰ ਕਾਰਡ (Aadhaar card), ਪੈਨ ਕਾਰਡ (Pan Card) ਤੇ ਫੋਟੋ ਹੀ ਲੱਗੇਗੀ। ਇਸ ਦੇ ਨਾਲ ਹੀ ਇੱਕ ਐਫੀਡੇਵਿਟ ਦੇਣਾ ਹੋਏਗਾ ਜਿਸ ਵਿੱਚ ਇਹ ਦੱਸਿਆ ਹੋਏ ਕਿ ਕਿਸੇ ਦੂਜੀ ਬੈਂਕ ਤੋਂ ਲੋਨ ਨਹੀਂ ਲਿਆ ਗਿਆ। ਸਰਕਾਰ ਮੁਤਾਬਕ ਇਸ ਵੇਲੇ 6.67 ਕਰੋੜ ਐਕਟਿਵ KCC ਖਾਤੇ ਹਨ।

ਕਿੱਥੇ ਬਣੇਗਾ ਇਹ ਕਾਰਡ
ਕੋ-ਆਪ੍ਰੇਟਿਵ ਬੈਂਕ
ਖੇਤਰੀ ਗ੍ਰਾਮੀਣ ਬੈਂਕ
ਨੈਸ਼ਨਲ ਪੇਮੈਂਟਸ ਕੋਰਪੋਰੇਸ਼ਨ ਆਫ਼ ਇੰਡੀਆ
ਸਟੇਟ ਬੈਂਕ ਆਫ਼ ਇੰਡੀਆ
ਬੈਂਕ ਆਫ਼ ਇੰਡੀਆ
ਇੰਡਸਟਰਿਅਲ ਡੇਵਲਪਮੈਂਟ ਬੈਂਕ ਆਫ਼ ਇੰਡੀਆ

ਬਿਨੇਕਾਰ ਕਾਰਡ ਦਾ ਫਾਰਮ pmkisan.gov.in ਤੋਂ ਡਾਊਨਲੋਡ ਕਰ ਸਕਦੇ ਹਨ। ਤੁਹਾਨੂੰ ਵੈਬਸਾਇਟ ਤੇ ਡਾਊਨਲੋਡ ਕੇਸੀਸੀ ਫਾਰਮ (Download KKC Form) ਦਾ ਵਿਕਲਪ ਮਿਲੇਗਾ। ਇਸ ਫਾਰਮ ਨੂੰ ਭਰਕੇ ਨੇੜਲੇ ਸਰਕਾਰੀ ਬੈਂਕ ਵਿੱਚ ਜਮ੍ਹਾਂ ਕਰਵਾ ਦਾਓ। ਇਸ ਕਾਰਡ ਦੀ ਵੈਦਤਾ ਪੰਜ ਸਾਲ ਰੱਖੀ ਗਈ ਹੈ। ਇਸ ਕਾਰਡ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਲਈ ਤੁਸੀਂ Umang ਮੋਬਾਇਲ ਐਪ ਤੇ ਜਾ ਸਕਦੇ ਹੋ।

ਕੇਸੀਸੀ ਕਾਰਡ ਰਾਹੀਂ ਕਿਸਾਨਾਂ ਨੂੰ ਤਿੰਨ ਲੱਖ ਤੱਕ ਦਾ ਲੋਨ ਦਿੱਤਾ ਜਾ ਸਕਦਾ ਹੈ। ਲੋਨ ਤੇ ਵਿਆਜ਼ ਦਰ 9 ਫੀਸਦ ਹੈ ਪਰ ਕਿਸਾਨਾਂ ਨੂੰ ਕੇਸੀਸੀ ਕਾਰਡ ਤੇ 2 ਫੀਸਦੀ ਦੀ ਸਬਸਿਡੀ ਦਿੱਤੀ ਜਾਏਗੀ। ਇਸ ਵਿੱਚ ਵੀ ਜੇ ਕਿਸਾਨ ਲੋਨ ਸਮੇਂ ਤੋਂ ਪਹਿਲਾਂ ਅਦਾ ਕਰ ਦੇਣ ਤਾਂ ਉਨ੍ਹਾਂ ਨੂੰ 3 ਫੀਸਦ ਤੱਕ ਵਿਆਜ਼ 'ਚ ਛੋਟ ਮਿਲ ਸਕਦੀ ਹੈ। ਯਾਨੀ ਵਿਆਜ਼ ਸਿਰਫ 4 ਫੀਸਦ ਰਹਿ ਜਾਏਗਾ।