ਸੁਖਬੀਰ ਬਾਦਲ ਨੇ ਕਿਹਾ
ਸਾਡੇ ਤੋਂ ਸਾਰੀ ਮੀਟਿੰਗ ਦੀ ਰਿਕਾਰਡਿੰਗ ਪਈ ਹੋਈ ਹੈ। ਸਾਨੂੰ ਪਤਾ ਸੀ ਕਿ ਅਕਾਲੀ ਦਲ ਭਾਜਪਾ ਵੱਲੋਂ ਚੁੱਕੇ ਅਸਲ ਮੁੱਦੇ ਨਹੀਂ ਦੱਸੇ ਜਾਣਗੇ। ਆਮ ਆਦਮੀ ਪਾਰਟੀ ਵੀ ਕਾਂਗਰਸ ਦੇ ਬੁਲਾਰੇ ਵਾਂਗ ਮੀਟਿੰਗ ਕਰਦੀ ਰਹੀ।-
ਸੁਖਬੀਰ ਬਦਾਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਕਿਹਾ ਕਿ ਪੂਰੇ ਸੂਬੇ ਵਿੱਚ ਜਿੰਨੀਆਂ ਵੀ ਮੰਡੀਆਂ ਬਣੀਆਂ ਉਸ ਵਿੱਚੋਂ 80% ਅਕਾਲੀ ਸਰਕਾਰ ਸਮੇਂ ਬਣੀਆਂ ਹਨ।
ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਿਸਾਨ ਪੱਖੀ ਪਾਰਟੀ ਦੱਸਿਆ ਤੇ ਕਿਹਾ ਜੇਕਰ ਕਿਸਾਨੀ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਉਹ ਹਰ ਵੇਲੇ ਤਿਆਰ ਹਨ। ਸੁਖਬੀਰ ਬਾਦਲ ਨੇ ਕਿਹਾ ਜੇਕਰ ਐਕਟ 'ਚ ਇੱਕ ਵੀ ਲਾਈਨ ਕਿਸਾਨ ਵਿਰੋਧੀ ਹੋਈ ਤਾਂ ਅਸੀਂ ਪੰਜਾਬ ਸਰਕਾਰ ਦੇ ਨਾਲ ਖੜ੍ਹੇ ਹਾਂ।
ਸੁਖਬੀਰ ਸਿੰਘ ਬਾਦਲ ਨੇ 2017 ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਗਏ E-trading ਬਿੱਲ ਤੇ ਵੀ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਐਮਐਸਪੀ ਜਾਰੀ ਰਹੇਗਾ।ਸੁਖਬੀਰ ਬਾਦਲ ਨੇ ਕਿਹਾ ਕਿ ਉਹ ਫੈਡਰਲ ਢਾਂਚੇ ਲਈ ਲੜਾਈ ਲੜਣਗੇ। ਉਨ੍ਹਾਂ ਕਿਹਾ ਕਿ ਉਹ ਐਮਐਸਪੀ ਖ਼ਤਮ ਨਹੀਂ ਹੋਣ ਦੇਣਗੇ।