ਮਾਨਸਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਭੀਖੀ ਬਲਾਕ ਦੇ ਪਿੰਡਾ ਵਿਚ ਜਾ ਕੇ ਕਿਸਾਨ ਆਗੂ ਜਿੱਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਭੀਖੀ ਬਲਾਕ ਦੇ ਖਨਾਜਚੀ ਕੇਵਲ ਸਿੰਘ ਮਾਖਾ ਅਤੇ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖ਼ਿਆਲਾ ਨੇ ਪਿੰਡਾ ਦੀਆ ਸੱਥਾਂ ਵਿਚ ਰੈਲੀਆਂ ਕਰ ਕੇ ਜੇਲ੍ਹਾਂ ਵਿਚੋਂ ਰਿਹਾਅ ਹੋ ਕੇ ਆਏ ਕਿਸਾਨਾਂ ਦੇ ਹਰੇ ਪਰਨੇ ਜੋ ਜਥੇਬੰਦੀ ਦਾ ਚਿੰਨ੍ਹ ਦੇ ਨਾਲ ਸਨਮਾਨ ਕੀਤਾ।

ਪੰਜਾਬ ਦੀਆ ਸੱਤ ਕਿਸਾਨ ਯੂਨੀਅਨਾਂ ਵਲ਼ੋਂ ਪਿਛਲੀ ਪੰਜ ਤਰੀਕ ਤੋ ਕਰਜ਼ਾ ਮੁਕਤੀ ਅੰਦੋਲਨ ਨੂੰ ਲੈ ਕੇ ਚੰਡੀਗੜ੍ਹ ਦੇ ਮਟਕਾ ਚੌਕ ਵਿਚ ਪੱਕਾ ਮੋਰਚਾ ਲਾਉਣ ਜਾ ਰਹੇ ਵਰਕਰਾਂ ਨੂੰ ਸਰਕਾਰ ਦੀ ਸਹਿ ਤੇ ਪੁਲਿਸ ਨੇ ਧਰਨੇ ਵਾਲੀ ਜਗਾ ਤੋ ਫੜਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਸੀ। ਉਨ੍ਹਾਂ ਨੂੰ ਰਿਹਾਅ ਕਰਵਾਉਣ ਵਾਸਤੇ ਸੱਤ ਕਿਸਾਨ ਯੂਨੀਅਨਾਂ ਵਲ਼ੋਂ ਸਾਰੇ ਪੰਜਾਬ ਵਿਚ ਪੰਦਰਾਂ ਸਤੰਬਰ ਨੂੰ ਡੀ ਸੀ ਦਫ਼ਤਰ ਅੱਗੇ ਧਰਨੇ ਦੇਣੇ ਸਨ। ਪਰ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਕਿਸਾਨਾਂ ਨੂੰ ਚੌਦਾਂ ਸਤੰਬਰ ਸਾਮ ਅੱਠ ਵਜੇ ਸਾਰੇ ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਨਾ ਪਿਆ ।
ਆਏ ਕਿਸਾਨਾਂ ਦਾ ਗਲਾ ਵਿਚ ਹਰੇ ਪਰਨੇ ਦੇ ਸਰੋਪੇ ਤੇ ਹਾਰ ਪਾਕੇ ਸਨਮਾਨ ਕੀਤਾ ਗਿਆ ।

ਜੇਲ੍ਹ ਵਿੱਚੋਂ ਆਏ ਕਿਸਾਨ ਭੀਖੀ ਬਲਾਕ ਦੇ ਜਰਨਲ ਸਕੱਤਰ ਰਾਜ ਸਿੰਘ ਅਕਲੀਆ ਪ੍ਰਧਾਨ ਮੁਕੰਦ ਸਿੰਘ ਦੇਵ ਸਿੰਘ ਗਿੱਲ ਅਕਲੀਆ ਪਿੰਡ ਜੋਗਾ ਦੇ ਪ੍ਰਧਾਨ ਜਗਜੀਤ ਸਿੰਘ ਮਾਖਾ ਚਹਿਲਾ ਦੇ ਕਿਸਾਨ ਅਕਲੂ ਰਾਏ ਬੰਤ ਸਿੰਘ ਰਾੜਾ ਸਿੰਘ ਅਨੂਪਗੜ੍ਹ ਦੇ ਬਲਾਕ ਪ੍ਰਧਾਨ ਰੂਪ ਸਿੰਘ ਅਲੀਸ਼ੇਰ ਪਿੰਡ ਦੇ ਗੁਰਚਰਨ ਸਿੰਘ ਅਤੇ ਰੱਲਾ ਪਿੰਡ ਦੇ ਉਜਾਗਰ ਸਿੰਘ ਮਾੜੂ ਸਿੰਘ ਸਧੌੜੀਆ ਮਾੜੂ ਸਿੰਘ ਬਚਿੱਤਰ ਸਿੰਘ ਮਹੰਨਤ ਭਾਰੀ ਕਿਸਾਨਾਂ ਦੇ ਇਕੱਠ ਵਿਚ ਸਨਮਾਨ ਕੀਤਾ ਗਿਆ ।

ਇਹਨਾਂ ਕਿਸਾਨ ਆਗੂ ਵਰਕਰਾਂ ਨੇ ਭਰਮੇ ਇਕੱਠ ਵਿੱਚ ਸਮੁੱਚੇ ਲੋਕਾਂ ਨਾਲ ਵਾਅਦਾ ਕੀਤਾ।ਕਿ ਅੱਗੇ ਤੋ ਵੀ ਜੇਲਾ ਤੋ ਨਹੀਂ ਡਰਾਂਗੇ ਆਪਣੀਆਂ ਹੱਕੀ ਮੰਗਾ ਅਤੇ ਸਮਾਜ ਦੀ ਸੇਵਾ ਲਈ ਆਪਣੀਆਂ ਜਾਨਾਂ ਲਾਉਣ ਲਈ ਤਿਆਰ ਰਹਾ ਗਏ । ਪਿੰਡ ਦੀਆ ਰੈਲੀਆਂ ਵਿਚ ਲਾਲ ਸਿੰਘ ਖ਼ਿਆਲਾ ਜੰਟਾ ਸਿੰਘ ਅਕਲੀਆ ਕਾਲਾ ਸਿੰਘ ਜੋਗਾ ਬਲਦੇਵ ਸਿੰਘ ਜੋਗਾ ਰਾਜਾ ਸਿੰਘ ਜ਼ੋਰਾਂ ਸਿੰਘ ਮਾਖਾ ਦਰਸ਼ਨ ਸਿੰਘ ਰੱਲਾ ਆਦਿ ਹਾਜ਼ਰ ਸਨ ।