ਇਸ ਦੌਰਾਨ ਕਿਸਾਨਾਂ ਨੇ ਪ੍ਰਿੰਸੀਪਲ ਸਕੱਤਰ ਮੂਹਰੇ ਨੰਬਰ ਬਣਾਉਣ ਲਈ ਪੁੱਜ ਰਹੇ ਅਕਾਲੀ ਆਗੂਆਂ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ। ਪਿਛਲੇ ਇੱਕ ਹਫ਼ਤੇ ਤੋਂ ਖ਼ਰੀਦ ਬੰਦ ਹੋਣ ਕਰਕੇ ਦੁਖੀ ਕਿਸਾਨਾਂ ਨੇ ਆਗੂਆਂ ਨੂੰ ਕਿਹਾ, ‘‘ਸਾਡੀਆਂ ਵੋਟਾਂ ’ਤੇ ਸਿਆਸੀ ਹੁਸਨ ਹੰਡਾਉਣ ਵਾਲਿਓ, ਅੱਜ ਰੌਲਾ ਪਾਉਣ ’ਤੇ ਨੰਬਰ ਬਣਾਉਣ ਲਈ ਲੀਡਰ ’ਤੇ ਲੀਡਰ ਚੜ੍ਹਿਆ ਪਿਆ ਹੈ। ਪਹਿਲਾਂ ਕੋਈ ਪੁੱਜਿਆ ਨਹੀਂ, ਪਰਵਾਹ ਨਾ ਕਰੋ, ਮਹੀਨੇ ਰਹਿ ਗਏ ਦੋ-ਢਾਈ ਗਿਣ-ਗਿਣ ਹਿਸਾਬ ਲਵਾਂਗੇ।’’
ਇਸ ਤੋਂ ਪਹਿਲਾਂ ਕਿਸਾਨਾਂ ਨੇ ਦਾਣਾ ਮੰਡੀ ਕਿੱਲਿਆਂਵਾਲੀ ਸਹੂਲਤਾਂ ਦੀ ਘਾਟ ਦਾ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਮਲੋਟ ਕੋਲ ਮੁੱਦਾ ਚੁੱਕਿਆ। ਦਾਣਾ ਮੰਡੀ ’ਚ ਸ੍ਰੀ ਸੰਧੂ ਨੇ ਕਿਸਾਨਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਕਿਸਾਨਾਂ ਨੇ ਖੁੱਲ੍ਹ ਕੇ ਆਪਣੇ ਦੁਖੜੇ ਸੁਣਾਏ।