ਚੰਡੀਗੜ੍ਹ: ਪਟਿਆਲਾ ਦੇ ਅਮਨ ਵਿਹਾਰ ਵਿੱਚ ਰਹਿ ਰਹੇ ਆੜ੍ਹਤੀਏ ਬਲਦੇਵ ਸਿੰਘ ਟਿਵਾਣਾ ਦੀ ਕੋਠੀ ਨੂੰ ਕਿਸਾਨਾਂ ਨੂੰ ਜ਼ਿੰਦਾ ਲਾ ਦਿੱਤਾ ਹੈ। ਆੜ੍ਹਤੀਏ ਉੱਤੇ ਆਰੋਪ ਹੈ ਕਿ ਉਸ ਨੇ ਕਿਸਾਨਾਂ ਦੇ 2 ਕਰੋੜ ਰੁਪਏ ਨਹੀਂ ਦੇ ਰਿਹਾ। ਜਿਸ ਨੂੰ ਲੈਣ ਲਈ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਜਥੇਬੰਦੀ ਨੇ ਆੜ੍ਹਤੀਏ ਦੇ ਘਰ ਨੂੰ ਆਪਣਾ ਜ਼ਿੰਦਾ ਲਾ ਦਿੱਤਾ ਤੇ ਮੌਕੇ ਉੱਤੇ ਪਹੁੰਚ ਪ੍ਰਸ਼ਾਸਨ ਨੇ 29 ਨਵੰਬਰ ਤੱਕ ਕਿਸਾਨਾਂ ਨੂੰ ਹੱਕ ਦਬਾਉਣ ਦੀ ਗੱਲ ਆਖੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਏਬੀਪੀ ਸਾਂਝਾ ਨੂੰ ਜਾਣਕਾਰੀ ਦਿੱਤੀ।
ਸੂਬਾ ਆਗੂ ਨੇ ਕਿਹਾ ਕਿ ਜੇਕਰ 29 ਨਵੰਬਰ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ 4 ਦਸੰਬਰ ਨੂੰ ਸੂਬਾ ਪੱਧਰ ਰੋਸ ਪ੍ਰਦਰਸ਼ਨ ਕਰੇਗੀ।
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖ਼ੁਰਦ ਦੇ ਰਹਿਣ ਵਾਲੇ ਅਤੇ ਮੌਜੂਦਾ ਸਮੇਂ ਪਟਿਆਲਾ ਦੇ ਅਮਨ ਵਿਹਾਰ ਵਿੱਚ ਰਹਿ ਰਹੇ ਆੜ੍ਹਤੀਏ ਬਲਦੇਵ ਸਿੰਘ ਟਿਵਾਣਾ ਵੱਲੋਂ ਆਪਣੇ ਪਿੰਡ ਸਮੇਤ 15 ਕਿਸਾਨਾਂ ਨਾਲ ਕੀਤੀ ਗਈ ਧੋਖੇਬਾਜ਼ੀ ਕਾਰਨ ਪਿਛਲੇ ਲੰਮੇ ਸਮੇਂ ਤੋ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਜਿਸ ਦੇ ਤਹਿਤ ਅੱਜ ਫਿਰ ਪਟਿਆਲਾ ਭਾਦਸੋਂ ਰੋਡ ਵਿਖੇ ਯੂਨੀਅਨ ਦੇ ਸੈਂਕੜੇ ਵਰਕਰਾਂ ਵੱਲੋਂ ਆੜ੍ਹਤੀਏ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਵਿਸ਼ਾਲ ਧਰਨਾ ਦਿੱਤਾ ਗਿਆ।
ਯੂਨੀਅਨ ਦੇ ਆਗੂ ਧੋਖੇਬਾਜ਼ੀ ਦਾ ਸ਼ਿਕਾਰ ਹੋਏ ਅਜਿਹੇ 15 ਕਿਸਾਨਾਂ ਨੂੰ ਇਨਸਾਫ਼ ਦਬਾਉਣ ਅਤੇ ਆੜ੍ਹਤੀਏ ਬਲਦੇਵ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਲਗਾਤਾਰ ਧਰਨਾ ਦੇ ਰਹੇ ਅਤੇ ਭੁੱਖ ਹੜਤਾਲ ਕਰ ਰਹੇ ਨੇ,
ਦਰਅਸਲ ਆੜ੍ਹਤੀਏ ਬਲਦੇਵ ਸਿੰਘ ਵੱਲੋਂ 2 ਕਰੋੜ ਦੇ ਕਰੀਬ ਇਹਨਾਂ ਕਿਸਾਨਾਂ ਨਾਲ ਠੱਗੀ ਮਾਰੀ ਗਈ ਸੀ ਜਿਸ ਦੇ ਚੱਲਦਿਆਂ ਆੜ੍ਹਤੀਏ ਵੱਲੋਂ ਕਿਸਾਨਾਂ ਦੀ ਜ਼ਮੀਨ ਜਾਂ ਤਾਂ ਵੇਚ ਦਿੱਤੀ ਗਈ ਸੀ ਜਾਂ ਫਿਰ ਆਪਣੇ ਨਾਮ ਕਰਵਾਈ ਗਈ ਸੀ ਜਿਸ ਕਾਰਨ ਇੱਕ ਕਿਸਾਨ ਦੇ ਦੋ ਪੁੱਤਰ ਖ਼ੁਦਕੁਸ਼ੀ ਵੀ ਕਰ ਗਏ ਸਨ ਪਰ ਆੜ੍ਹਤੀਏ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਯੂਨੀਅਨ ਪੀੜਤ ਕਿਸਾਨਾਂ ਦੇ ਹੱਕ ਦੀ ਲੜਾਈ ਲੜ ਰਹੀ ਹੈ।