Worlds Most Expensive Bull : ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਝੋਟੇ ਦੀ ਕੀਮਤ ਕਿੰਨੀ ਹੋਏਗੀ? ਤੁਸੀਂ ਅੰਦਾਜ਼ਾ ਲਾ ਰਹੇ ਹੋਵੋਗੇ ਜ਼ਿਆਦਾ ਤੋਂ ਜ਼ਿਆਦਾ ਦੋ-ਤਿੰਨ ਕਰੋੜ ਰੁਪਏ। ਨਹੀਂ ਜਵਾਬ ਦੁਨੀਆ ਦੇ ਸਭ ਤੋਂ ਮਹਿੰਗੇ ਝੋਟੇ ਦੀ ਕੀਮਤ ਇੰਨੀ ਹੈ ਕਿ ਤੁਸੀਂ ਉਸ ਪੈਸੇ ਨਾਲ 100 ਤੋਂ ਵੱਧ ਲਗਜ਼ਰੀ ਔਡੀ ਕਾਰਾਂ ਖਰੀਦ ਸਕਦੇ ਹੋ। ਦਰਅਸਲ ਦੁਨੀਆ ਦੇ ਸਭ ਤੋਂ ਮਹਿੰਗੇ ਝੋਟੇ ਦੀ ਕੀਮਤ 81 ਕਰੋੜ ਰੁਪਏ ਤੋਂ ਵੱਧ ਹੈ।



ਉਧਰ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਆਮ ਕਿਸਾਨ ਇਸ ਝੋਟੇ ਨੂੰ ਪਾਲ ਵੀ ਨਹੀਂ ਸਕਦਾ। ਇਸ ਲਈ ਕਿਸਾਨ ਦਾ ਅਮੀਰ ਹੋਣਾ ਜ਼ਰੂਰੀ ਹੈ। ਇਸ ਦਾ ਕਾਰਨ ਇਸ ਝੋਟੇ ਦੀ ਖੁਰਾਕ ਹੈ। ਇਹ ਝੋਟਾ ਐਵੇਂ ਹੀ ਇੰਨਾ ਮਹਿੰਗਾ ਨਹੀਂ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੋਟਾ ਵੀ ਕਿਹਾ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਖਾਸ ਝੋਟੇ ਬਾਰੇ।


ਕਿਵੇਂ ਦੁਨੀਆ ਦਾ ਸਭ ਤੋਂ ਮਹਿੰਗਾ ਝੋਟਾ



ਅਪਨੀ ਖੇਤੀ ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਮਹਿੰਗੇ ਝੋਟੇ ਦਾ ਨਾਂ ਹੋਰੀਜ਼ੋਨ ਹੈ। ਇਹ ਦੱਖਣੀ ਅਫਰੀਕਾ ਵਿੱਚ ਹੈ। ਇਸ ਦੇ ਸਿੰਗਾਂ ਦੀ ਲੰਬਾਈ 56 ਇੰਚ ਹੈ। ਜਦੋਂ ਕਿ ਆਮ ਝੋਟੇ ਦੇ ਸਿੰਗਾਂ ਦੀ ਲੰਬਾਈ ਮੁਸ਼ਕਲ ਨਾਲ 35 ਤੋਂ 40 ਇੰਚ ਹੁੰਦੀ ਹੈ। ਤੁਸੀਂ ਇਸ ਦੇ ਸਿੰਗਾਂ ਦੀ ਲੰਬਾਈ ਤੋਂ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਇਹ ਝੋਟਾ ਕਿੰਨਾ ਵੱਡਾ ਹੋਵੇਗਾ। ਇਸ ਨੂੰ ਪਾਲਣ ਵਾਲਾ ਕਿਸਾਨ ਹਰ ਸਾਲ ਕਰੋੜਾਂ ਰੁਪਏ ਕਮਾ ਲੈਂਦਾ ਹੈ। 


ਦਰਅਸਲ, ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੇ ਘਰ ਇਸ ਜੀਨ ਦੀ ਇੱਕ ਮੱਝ ਹੋਵੇ। ਇਸ ਲਈ ਇਸ ਝੋਟੇ ਦੇ ਸਪਰਮ ਨੂੰ ਦੁਨੀਆ ਭਰ ਦੇ ਕਿਸਾਨ ਆਪਣੀਆਂ ਮੱਝਾਂ ਦੀ ਕੁੱਖ ਵਿੱਚ ਪਾਉਂਦੇ ਹਨ। ਹੋਰੀਜ਼ੋਨ ਦੇ ਮਾਲਕ ਇਸ ਲਈ ਪੈਸੇ ਵਸੂਲਦੇ ਹਨ।



ਭਾਰਤ ਵਿੱਚ ਸਭ ਤੋਂ ਮਹਿੰਗੇ ਝੋਟਾ ਕਿਹੜਾ ਹੈ?



ਭੀਮ ਭਾਰਤ ਦਾ ਸਭ ਤੋਂ ਮਹਿੰਗਾ ਝੋਟਾ ਹੈ। ਇਸ ਝੋਟੇ ਦੀ ਕੀਮਤ 24 ਕਰੋੜ ਰੁਪਏ ਹੈ। ਇਸ ਦਾ ਭਾਰ ਲਗਪਗ 1500 ਕਿਲੋਗ੍ਰਾਮ ਹੈ। ਇਸ ਦੇ ਮਾਲਕ ਅਰਵਿੰਦ ਜਾਂਗਿਡ ਨੇ ਮੀਡੀਆ ਨੂੰ ਦੱਸਿਆ ਕਿ ਉਹ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਦਾ ਹੈ ਤੇ ਉਸ ਨੂੰ ਹਰ ਰੋਜ਼ ਇਕ ਕਿੱਲੋ ਘਿਓ, 15 ਲੀਟਰ ਦੁੱਧ ਤੇ ਕਾਜੂ ਖੁਆਉਂਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਤਾਕਤਵਰ ਝੋਟੇ ਦਾ ਖਿਤਾਬ ਸੁਲਤਾਨ ਕੋਲ ਸੀ ਪਰ ਕੁਝ ਸਮਾਂ ਪਹਿਲਾਂ ਸੁਲਤਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਫਿਰ ਭੀਮ ਭਾਰਤ ਦਾ ਸਭ ਤੋਂ ਤਾਕਤਵਰ ਝੋਟਾ ਬਣ ਗਿਆ।