ਨਵੀਂ ਦਿੱਲੀ: ਮੋਦੀ ਸਕਰਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਲਈ ਖ਼ਾਸ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਕੈਬਨਿਟ ਦੀ ਬੈਠਕ ‘ਚ ਸਾਉਣੀ ਦੀਆਂ ਫਸਲਾਂ ਦੇ ਘੱਟੋ ਘੱਟ ਮੁੱਲ ਵਿੱਚ ਇਜ਼ਾਫਾ ਕਰ ਦਿੱਤਾ ਹੈ। ਇਹ ਵਾਧਾ ਸੋਇਆਬੀਨ, ਤੂਰ, ਮਾਹ ਦਾਲ ਸਮੇਤ ਸੂਰਜਮੁਖੀ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਹੈ।

ਸੋਇਆਬੀਨ ਦੀ ਕੀਮਤ ‘ਚ 311 ਰੁਪਏ ਪ੍ਰਤੀ ਕਵੰਟਲ ਦਾ ਵਾਧਾ ਕੀਤਾ ਗਿਆ ਹੈ ਜਦਕਿ ਸੂਰਜਮੁਖੀ ਦੀ ਕੀਮਤ ‘ਚ 262 ਰੁਪਏ ਪ੍ਰਤੀ ਕਵੰਟਲ, ਤੂਰ ਦਾਲ ਦੀ ਕੀਮਤ ‘ਚ 125 ਰੁਪਏ ਪ੍ਰਤੀ ਕਵੰਟਲ ਤੇ ਮਾਹ ਦੀ ਦਾਲ ‘ਚ 100 ਰੁਪਏ ਪ੍ਰਤੀ ਕਵੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿਲ ਦੀ ਕੀਮਤ ‘ਚ 236 ਰੁਪਏ ਪ੍ਰਤੀ ਕਵੰਟਲ ਦਾ ਵਾਧਾ ਕੀਤਾ ਗਿਆ ਹੈ।