ਨਵੀਂ ਦਿੱਲੀ: ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਦੌਰਾਨ ਨਵਰੀਤ ਸਿੰਘ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਜਾਂ ਲੱਗੀ ਗੋਲੀ, ਇਸ ਦਾ ਫੈਸਲਾ ਹੁਣ ਹਾਈਕੋਰਟ 'ਚ ਹੋਏਗਾ। ਦਿੱਲੀ ਹਾਈਕੋਰਟ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਗਣਤੰਤਰ ਦਿਵਸ ਮੌਕੇ ਟਰੈਟਕਰ ਪਰੇਡ ਦੌਰਾਨ ਟਰੈਕਟਰ ਪਲਟਣ ਕਾਰਨ ਮਾਰੇ ਗਏ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਅਸਲ ਐਕਸ-ਰੇਅ ਪਲੇਟ ਤੇ ਪੋਸਟਮਾਰਟਮ ਦੀ ਵੀਡੀਓ ਮੁਹੱਈਆ ਕੀਤੀ ਜਾਵੇ।
ਜਸਟਿਸ ਯੋਗੇਸ਼ ਖੰਨਾ ਨੇ ਕਿਹਾ ਕਿ ਦੋਵੇਂ ਅਸਲ ਦਸਤਾਵੇਜ਼ ਪੰਜ ਮਾਰਚ ਨੂੰ ਬਾਅਦ ਦੁਪਹਿਰ ਦੋ ਵਜੇ ਦਿੱਲੀ ਪੁਲਿਸ ਦੇ ਅਧਿਕਾਰੀ ਹਵਾਲੇ ਕੀਤੇ ਜਾਣ ਤੇ ਜਾਂਚ ਅਧਿਕਾਰੀ ਇਸ ਨੂੰ ਸੁਰੱਖਿਅਤ ਸਥਾਨ ’ਤੇ ਸੰਭਾਲ ਕੇ ਰੱਖਣਗੇ। ਹਾਈਕੋਰਟ ਵੱਲੋਂ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਦੀ ਅਪੀਲ ’ਤੇ ਸੁਣਵਾਈ ਕੀਤੀ ਜਾ ਰਹੀ ਸੀ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਨਵਰੀਤ ਦੇ ਮੱਥੇ ’ਤੇ ਗੋਲੀ ਵੱਜੀ ਸੀ।
ਹਾਲਾਂਕਿ ਅਦਾਲਤ ਸਾਹਮਣੇ ਦਿੱਲੀ ਤੇ ਯੂਪੀ ਪੁਲਿਸ ਨੇ ਦਾਅਵਾ ਕੀਤਾ ਕਿ ਨਵਰੀਤ ਨੂੰ ਕੋਈ ਗੋਲੀ ਨਹੀਂ ਲੱਗੀ ਸੀ। ਦਿੱਲੀ ਸਰਕਾਰ ਦੇ ਸਥਾਈ ਵਕੀਲ (ਫੌਜਦਾਰੀ) ਰਾਹੁਲ ਮਹਿਰਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਉੱਤਰ ਪ੍ਰਦੇਸ਼ ਪੁਲੀਸ ਨੂੰ ਅਸਲ ਐਕਸ-ਰੇਅ ਪਲੇਟ ਤੇ ਪੋਸਟਮਾਰਟਮ ਦੀ ਵੀਡੀਓ ਮੁਹੱਈਆ ਕਰਨ ਦੀ ਅਪੀਲ ਕੀਤੀ ਸੀ ਪਰ ਰਾਮਪੁਰ ਪੁਲਿਸ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਅਦਾਲਤੀ ਹੁਕਮਾਂ ਤੋਂ ਬਿਨਾਂ ਇਹ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਯੂਪੀ ਪੁਲਿਸ ਤੇ ਹਸਪਤਾਲ ਦੇ ਸੀਐਮਓ ਵੱਲੋਂ ਪੇਸ਼ ਵਕੀਲ ਗਰਿਮਾ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਕੋਲ ਐਕਸ-ਰੇਅ ਦੀ ਰਿਪੋਰਟ ਨਹੀਂ ਹੈ। ਉਨ੍ਹਾਂ ਕੋਲ ਸਿਰਫ਼ ਐਕਸ-ਰੇਅ ਪਲੇਟ ਤੇ ਪੋਸਟਮਾਰਟਮ ਰਿਪੋਰਟ ਹੈ ਜੋ ਉਹ ਅਦਾਲਤ ਵੱਲੋਂ ਤੈਅ ਕੀਤੀ ਤਾਰੀਕ ਨੂੰ ਦਿੱਲੀ ਪੁਲਿਸ ਨੂੰ ਸੌਂਪ ਸਕਦੇ ਹਨ। ਕੇਸ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।
ਨਵਰੀਤ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਜਾਂ ਲੱਗੀ ਗੋਲੀ? ਹੁਣ ਹਾਈਕੋਰਟ 'ਚ ਹੋਏਗਾ ਫੈਸਲਾ
ਏਬੀਪੀ ਸਾਂਝਾ
Updated at:
05 Mar 2021 10:10 AM (IST)
ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਦੌਰਾਨ ਨਵਰੀਤ ਸਿੰਘ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਜਾਂ ਲੱਗੀ ਗੋਲੀ, ਇਸ ਦਾ ਫੈਸਲਾ ਹੁਣ ਹਾਈਕੋਰਟ 'ਚ ਹੋਏਗਾ।
Navreet Death Case:ਨਵਰੀਤ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਜਾਂ ਲੱਗੀ ਗੋਲੀ? ਹੁਣ ਹਾਈਕੋਰਟ 'ਚ ਹੋਏਗਾ ਫੈਸਲਾ |
NEXT
PREV
Published at:
05 Mar 2021 10:10 AM (IST)
- - - - - - - - - Advertisement - - - - - - - - -