ਚੰਡੀਗੜ੍ਹ: ਜੇਕਰ ਤੁਹਾਨੂੰ ਨੋਟ 'ਤੇ ਲਿਖਣ ਦੀ ਆਦਤ ਹੈ ਤਾਂ ਹੁਣੇ ਹੀ ਛੱਡ ਦੇਵੋ ਕਿਉਂਕਿ ਨਵੇਂ ਨੋਟ 'ਤੇ ਕੁਝ ਲਿਖਿਆ ਤਾਂ ਇਹ ਰੱਦੀ ਦਾ ਟੁਕੜਾ ਬਣ ਜਾਵੇਗਾ। ਆਰ.ਬੀ.ਆਈ. ਨੇ ਇਸ ਦਾ ਸਰਕੂਲੇਸ਼ਨ ਜਾਰੀ ਕਰ ਦਿੱਤਾ ਹੈ। ਇਸ ਵਿੱਚ ਨੋਟਾਂ ਉੱਤੇ ਨਾ ਲਿਖਣ ਦੀ ਅਪੀਲ ਕੀਤੀ ਹੈ। ਭਵਿੱਖ ਵਿੱਚ ਅਜਿਹੇ ਨੋਟ ਬੈਂਕ ਸਵੀਕਾਰ ਨਹੀਂ ਕਰੇਗਾ।


ਇਸ ਸਬੰਧੀ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਮੇਨਪੁਰੀ ਦੀ ਐਸ.ਬੀ.ਆਈ. ਦੇ ਮੁੱਖ ਪ੍ਰਬੰਧਕ ਆਰਸੀ ਨੇ ਜਾਣਕਾਰੀ ਦਿੱਤੀ ਹੈ। ਆਰ.ਬੀ.ਆਈ. ਦੀ ਗਾਈਡਲਾਈਨ ਮਿਲ ਗਈ ਹੈ। ਇਸ ਦੀ ਜਾਣਕਾਰੀ ਸਾਰੇ ਬੈਂਕਾਂ ਦੇ ਮੁੱਖ ਪ੍ਰਬੰਧਕਾਂ ਨੂੰ ਦਿੱਤੀ ਗਈ ਹੈ। ਨਾਲ ਹੀ ਲੋਕਾਂ ਨੂੰ ਨਵੀਂ ਕਰੰਸੀ ਦੇਣ ਸਮੇਂ ਇਸ ਸੂਚਨਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਰਕੂਲੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਜਲਦ ਹੀ ਨੋਟ ਗਿਣਨ ਲਈ ਜਰਮਨ ਤੋਂ ਮਸ਼ੀਨ ਆਉਣ ਵਾਲੀ ਹੈ। ਇਹ ਮਸ਼ੀਨ ਨੋਟ ਉੱਤੇ ਕੁਝ ਲਿਖਿਆ ਹੋਣ ਤੇ ਸਕਰੈਚ ਹੋਣ ਦੀ ਸੂਰਤ ਵਿੱਚ ਬਾਹਰ ਕਰ ਦੇਵੇਗੀ। ਇਸ ਦੇ ਚੱਲਦੇ ਹੀ ਆਰ.ਬੀ.ਆਈ. ਅਜਿਹੇ ਨੋਟਾਂ ਨੂੰ ਸਵੀਕਾਰ ਨਹੀਂ ਕਰੇਗੀ।

ਇਹ ਗਾਈਡਲਾਈਨ ਦੋ ਹਜ਼ਾਰ ਤੇ ਪੰਜ ਸੋ ਦੇ ਨਵੇਂ ਨੋਟਾਂ ਉੱਤੇ ਜਾਰੀ ਹੈ। ਬੈਂਕ ਤਾਂ ਦੂਰ ਦੀ ਗੱਲ ਹੈ ਦੁਕਾਨਦਾਰ ਵੀ ਅਜਿਹੇ ਨੋਟ ਸਵੀਕਾਰ ਨਹੀਂ ਕਰੇਗਾ। ਇਸ ਸਬੰਧੀ ਬੈਂਕਾਂ ਨੂੰ ਕਰੜੇ ਨਿਰਦੇਸ਼ ਦਿੱਤੇ ਗਏ ਹਨ। ਬੈਂਕਾਂ ਨੂੰ ਅਜਿਹੇ ਨੋਟ ਨਾ ਲੈਣ ਦੀ ਹਦਾਇਤ ਦਿੱਤੀ ਗਈ ਹੈ।