ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?
ਏਬੀਪੀ ਸਾਂਝਾ | 19 Oct 2017 11:35 AM (IST)
NEXT PREV
ਚੰਡੀਗੜ੍ਹ : ਇਸ ਵਾਰ ਛੇਤੀ ਆ ਗਈ ਹੈ ਜਿਸ ਕਾਰਨ ਕਿਸਾਨਾਂ ਦੀ ਦੀਵਾਲੀ ਫਿੱਕੀ ਪੈ ਸਕਦੀ ਹੈ। ਮਾਲਵੇ ਦੀਆਂ ਮੰਡੀਆਂ ਵਿੱਚ ਕਿਸਾਨ ਬੋਲੀ ਦੀ ਉਡੀਕ ਕਰ ਰਹੇ ਹਨ। ਜਿੰਨਾ ਦੀ ਫਸਲ ਹਾਲੇ ਵਿਕੀ ਨਹੀਂ ਉਨ੍ਹਾਂ ਦੇ ਘਰ ਦੀਵੇ ਕਿਵੇਂ ਬਲਣਗੇ। ਦੂਜੇ ਪਾਸੇ ਕਰਮਚਾਰੀ ਤੇ ਅਧਿਕਾਰੀ, ਵੱਡੇ ਅਫਸਰਾਂ ਦੇ ਡਰਾਇੰਗ ਰੂਮਾਂ ’ਚ ਬੈਠਕੇ ਦੀਵਾਲੀ ਦੀ ਸ਼ੁਭਕਾਮਨਾਵਾਂ ਦੇ ਰਹੇ ਸਨ। ਅੱਜ ਦੀਵਾਲੀ ਤੋਂ ਇਕ ਦਿਨ ਪਹਿਲਾਂ ਇਥੇ ਕਈ ਆੜ੍ਹਤੀਏ ਆਪਣੇ ਹੋਰ ਕਾਰੋਬਾਰਾਂ ਵਿੱਚ ਮਗਨ ਵਿਖਾਈ ਦਿੰਦੇ ਸਨ। ਅਨੇਕਾਂ ਖਰੀਦ ਕੇਂਦਰਾਂ ’ਚ ਕਿਸਾਨ ਆਪਣੇ ਆੜ੍ਹਤੀਆਂ ਨੂੰ ਉਡੀਕ ਰਹੇ ਸਨ, ਪਰ ਉਹ ਮੰਡੀਆਂ ’ਚੋਂ ਗਾਇਬ ਸਨ। ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਮੁਨੀਮ ਹੀ ਕਿਸਾਨਾਂ-ਮਜ਼ਦੂਰਾਂ ਨੂੰ ਦੀਵਾਲੀ ਮਨਾਉਣ ਲਈ ‘ਚਾਰ ਛਿੱਲੜ’ ਦੇ ਕੇ ਵਲਚਾ ਰਹੇ ਸਨ। ਇਸ ਵਾਰ ਦੋ ਹਫਤੇ ਪਹਿਲਾਂ ਦੀਵਾਲੀ ਆਉਣ ਕਾਰਨ ਫਸਲ ਚੰਗੀ ਹੋਣ ਦੇ ਬਾਵਜੂਦ ਬਾਜ਼ਾਰ ’ਚ ਮੰਦੇ ਦੇ ਰੁਝਾਨ ਨੇ ਜ਼ੋਰ ਫੜਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਦੀ ਦੀਵਾਲੀ ਦੁੱਖਾਂ ਦੁਆਲੇ ਘਿਰੀ ਪਈ ਹੈ।ਮਾਨਸਾ ਜ਼ਿਲ੍ਹੇ ਦੇ ਤਰਕੀਬੀਨ 115 ਖਰੀਦ ਕੇਂਦਰਾਂ ਵਿਚ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ, ਪਰ ਸਰਕਾਰ ਦੇ ਸੁਸਤ ਪ੍ਰਬੰਧਾਂ ਕਾਰਨ ਉਹ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਤੋਂ ਵਿਹਲੇ ਨਹੀਂ ਹੋ ਰਹੇ ਹਨ। ਵੇਰਵਿਆਂ ਤੋਂ ਪਤਾ ਲੱਗਿਆ ਕਿ ਮੰਡੀਆਂ ’ਚ ਜਿਣਸ ਦੀ ਰਾਖੀ ਪਰਿਵਾਰ ਦੇ ਮੁਖੀ ਹੀ ਕਰ ਰਹੇ ਹਨ। ਹੁਣ ਜਦੋਂ ਭਲਕੇ ਦੀਵਾਲੀ ਦਾ ਤਿਉਹਾਰ ਤਾਂ ਕਿਸਾਨ ਆਪਣੀ ਤਿਉਹਾਰ ਦੀ ਰਸਮ ਮਨਾਉਣ, ਨਾ ਤਾਂ ਘਰ ਜਾ ਸਕਦਾ ਅਤੇ ਨਾ ਹੀ ਉਹ ਜਿਣਸ ਦੀ ਢੇਰੀ ਨੂੰ ਸੁੰਨੀ ਛੱਡ ਸਕਦਾ ਹੈ। ਅੱਧ ਵਿਚਾਲੇ ਫਸੇ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀਆਂ ਵਿਚ ਹੀ ਸਰਕਾਰ ਵਿਰੋਧੀ ਦੀਵਾਲੀ ਝੋਨੇ ਦੀਆਂ ਢੇਰੀਆਂ ਉਤੇ ਮਨਾਉਣਗੇ।