ਚੰਡੀਗੜ੍ਹ: ਕਰਜ਼ਾ ਮੁਆਫ ਦੀ ਆਸ ਲਾਈ ਬੈਠੇ ਕਿਸਾਨਾਂ ਨੂੰ ਵੱਡਾ ਧੱਕਾ ਲੱਗਾ ਹੈ। ਬੈਂਕਾਂ ਨੇ ਡਿਲਾਲਟਰ ਕਿਸਾਨਾਂ ਤੋਂ ਕਰਜ਼ਾ ਵਸੂਲੀ ਲਈ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਤਹਿਤ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਨੇ ਦੋ ਪੁਰਾਣੇ ਡਿਫਾਲਟਰਾਂ ਖ਼ਿਲਾਫ਼ ਸ਼ਿਕੰਜਾ ਕਸਦਿਆਂ ਮੌਕੇ 'ਤੇ 2 ਕਿਸਾਨਾਂ ਨੂੰ ਗਿ੍ਫ਼ਤਾਰ ਕਰਵਾ ਕੇ ਜੇਲ੍ਹ ਭੇਜਿਆ ਗਿਆ ਹੈ।
ਪੰਜਾਬੀ ਅਖ਼ਬਾਰ ਮੁਤਾਬਕ ਖੇਤੀਬਾੜੀ ਵਿਕਾਸ ਬੈਂਕ ਵਲੋਂ ਵਜ਼ੀਰ ਸਿੰਘ ਪਿੰਡ ਚੱਕ ਸ਼ਿਕਾਰਗਾਹ ਤੇ ਜੰਗੀਰ ਸਿੰਘ ਪਿੰਡ ਮੇਘਾ ਰਾਏ ਨੂੰ ਡਿਫਾਲਟਰ ਵਜੋਂ ਗ੍ਰਿਫ਼ਤਾਰ ਕਰਵਾਇਆ ਹੈ।
ਬੈਂਕ ਮੈਨੇਜਰ ਬਲਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੈਂਕ ਦੀ ਵਸੂਲੀ ਬਹੁਤ ਘੱਟ ਹੋ ਰਹੀ ਹੈ, ਜਿਸ ਨਾਲ ਬੈਂਕ ਦਾ ਸਾਰਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਜਿਸ ਤਹਿਤ ਆਏ ਹੁਕਮਾਂ ਅਨੁਸਾਰ ਬੈਂਕ ਡਿਫਾਲਟਰਾਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਜਲਦੀ ਨਾਲ ਹੋਰ ਬੈਂਕ ਡਿਫਾਲਟਰਾਂ ਨੂੰ ਕਿਸ਼ਤਾਂ ਜਮਾਂ ਕਰਵਾਉਣ ਦੀ ਅਪੀਲ ਕੀਤੀ ਹੈ।