ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਮਿਰਚ ਨੂੰ ਖਾਣ ਲਾਇਕ ਨਾ ਕਹਿ ਕੇ ਵਾਪਸ ਭੇਜਣ ਨਾਲ ਪੰਜਾਬ ਦੇ ਹੀ ਨਹੀਂ ਸਗੋਂ ਰਾਜਸਥਾਨ ਤੇ ਹੋਰ ਸੂਬਿਆਂ ਦੇ ਵਪਾਰੀਆਂ ਦੇ ਦਿਲਾਂ ਨੂੰ ਵੀ ਤੋੜ ਦਿੱਤਾ ਹੈ।
ਇਸ ਤੋਂ ਪਹਿਲਾਂ 2017 'ਚ ਗੁਆਂਢੀ ਦੇਸ਼ ਨੇ ਭਾਰਤੀ ਟਮਾਟਰ ਅਤੇ ਇਸ ਤੋਂ ਪਹਿਲਾਂ ਭਾਰਤੀ ਸਬਜ਼ੀਆਂ ਤੇ ਸੋਇਆਬੀਨ ਤੋਂ ਇਲਾਵਾ ਭਾਰਤੀ ਮਸਾਲਿਆਂ ਤੇ ਮੂੰਗਫਲੀ ਦਾਣੇ ਨੂੰ ਖਾਣ ਲਾਇਕ ਨਾ ਕਹਿ ਕੇ ਦਰਾਮਦ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ।
ਭਾਰਤ ਸਰਕਾਰ ਨੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵਪਾਰ ਵਧਾਉਣ ਲਈ ਕਰੋੜਾਂ ਰੁਪਏ ਖਰਚ ਕੇ ਅਟਾਰੀ ਸਰਹੱਦ 'ਤੇ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਬਣਾਈ ਪਰ ਵਪਾਰ ਨੂੰ ਲੈ ਕੇ ਪਾਕਿ ਭਾਰਤ ਨੂੰ ਲਗਾਤਾਰ ਝਟਕੇ ਦੇ ਰਿਹਾ ਹੈ।