ਚੰਡੀਗੜ੍ਹ- ਮਨੁੱਖ ਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 20 ਕੀਟਨਾਸ਼ਕਾਂ ਦੀ ਵਿੱਕਰੀ 'ਤੇ ਪਾਬੰਦੀ ਨੂੰ ਮਨਜ਼ੂਰੀ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੀ ਰਜਿਸਟਰੇਸ਼ਨ ਕਮੇਟੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ (ਪੀ.ਐਸ.ਐਫ.ਸੀ) ਦੀਆਂ ਸਿਫ਼ਾਰਸ਼ਾਂ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਦਾ ਚਾਰਜ ਵੀ ਹੈ, ਨੇ 1 ਫਰਵਰੀ, 2018 ਤੋਂ ਇਨ੍ਹਾਂ ਕੀਟਨਾਸ਼ਕਾਂ 'ਤੇ ਪਾਬੰਦੀ ਲਈ ਸਹਿਮਤੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਇਸ ਪਾਬੰਦੀ ਨੂੰ ਸਹੀ ਅਤੇ ਸਖ਼ਤ ਢੰਗ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ।
ਇਹ ਨੇ 20 ਕੀਟਨਾਸ਼ਕ- ਫੋਸਫਾਮਿਡੋਨ, ਟਿ੍ਕਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਾਡੋਸਲਫਾਨ, ਬਿਫੈਨਥਿ੍ਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ, ਡੀਫਲੁਬੇਨਜ਼ੁਰੋਨ, ਫੈਨੀਟਰੋਥਯੋਨ, ਮੈਟਲਡੀਹਾਈਡ, ਕਾਸੂਗੈਮੇਸਿਨ, ਐਥੋਫੈਨਪਰੋਕਸ (ਐਟੋਫੈਨਪਰੋਕਸ), ਫੋਰੇਟ, ਟ੍ਰਾਈਆਜੋਫੋਸ, ਅਲਾਚੀਓਰ ਅਤੇ ਮੋਨੋਕਰੋਟੋਫੋਸ ਸ਼ਾਮਿਲ ਹਨ।