ਚੰਡੀਗੜ੍ਹ: ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਤੇ ਕਿਸਾਨੀ ਸਮੱਸਿਆ 'ਤੇ ਵਿਚਾਰ ਕਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 19 ਤੋਂ 20 ਫਰਵਰੀ ਨੂੰ ਦਿੱਲੀ ਵਿੱਚ ਦੋ-ਰੋਜ਼ਾ ਕੌਮੀ ਕਾਨਫਰੰਸ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਇਸ ਕਾਨਫਰੰਸ ਨੂੰ 2019 ਦਾ ਚੋਣ ਸਟੰਟ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਗੁੰਮਰਾਹ ਕਰਨ ਦਾ ਰਾਹ ਦੱਸਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇਸ਼ ਦੀਆਂ ਕੁੱਲ 60 ਕਿਸਾਨ ਜਥੇਬੰਦੀਆਂ ਨਾਲ ਮਿਲਕੇ 23 ਫਰਵਰੀ ਨੂੰ ਦਿੱਲੀ ਦਾ ਘਿਰਾਉ ਕਰਨ ਜਾ ਰਹੀ ਹੈ। ਇਸ ਦੇ ਬਦਲ ਵਜੋਂ ਕਿਸਾਨੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਪੀਐਮ ਮੋਦੀ ਵੱਲੋਂ ਜਾਣਬੁੱਝ ਕੇ ਇਹ ਕਾਨਫਰੰਸ ਰੱਖੀ ਹੈ।
ਕਿਸਾਨ ਲੀਡਰ ਨੇ ਕਿਹਾ ਕਿ ਮੋਦੀ ਦੀ ਇਸ ਕਾਨਫਰੰਸ ਨਾਲ ਕਿਸਾਨ ਖੁਦਕੁਸ਼ੀਆਂ ਨਹੀਂ ਰੁਕਣ ਲੱਗੀਆਂ। ਜੇ ਮੋਦੀ ਨੇ ਕੁਝ ਕਰਨਾ ਹੈ ਤਾਂ ਕਿਸਾਨ ਨਾਲ ਕੀਤੇ ਵਾਅਦੇ ਪੂਰੇ ਕਰੇ। ਸੁਆਮੀਨਾਥਨ ਰਿਪੋਰਟ ਲਾਗੂ ਕਰੇ ਤੇ ਕਿਸਾਨਾਂ ਦੀ ਕਰਜ਼ੇ ਮੁਆਫ ਕਰੇ। ਦਿੱਲੀ ਦੇ ਪਸਾ ਕੈਂਪਸ ਵਿੱਚ 'ਨੈਸ਼ਨਲ ਕਾਨਫਰੰਸ 2022' ਕਰਵਾਈ ਜਾ ਰੀਹ ਹੈ। ਇਹ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲ਼ੋਂ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਫਰਵਰੀ ਨੂੰ ਇਸ ਕਾਨਫਰੰਸ ਵਿਚ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ, ਨੀਤੀ ਕਮਿਸ਼ਨ, ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ, ਸਟੇਟ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਤੇ ਕਿਸਾਨ ਸੰਗਠਨ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਕਾਨਫਰੰਸ ਵਿੱਚ ਪਹਿਲੇ ਸੋਮਵਾਰ ਨੂੰ ਖੇਤੀਬਾੜੀ ਮਾਹਿਰ ਤੇ ਅਧਿਕਾਰੀ ਕਿਸਾਨ ਦੀ ਸਮੱਸਿਆ 'ਤੇ ਚਰਚਾ ਕਰੇਗਾ। ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦਾਬਰਾਤ ਤੇ ਨੀਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਡਾ. ਰਾਜੀਵ ਕੁਮਾਰ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।
--