ਚੰਡੀਗੜ੍ਹ: ਪੰਜਾਬ ਸਰਕਾਰ ਨੇ ਝੋਨੇ ਦੀ ਵਾਢੀ ਤੋਂ ਪਹਿਲਾਂ ਕੰਬਾਈਨ ਮਾਲਕਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਵਾਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਤੋਂ ਬਿਨਾਂ ਕੋਈ ਕੰਬਾਈਨ ਨਹੀਂ ਚੱਲੇਗੀ। ਪਿਛਲੀ ਵਾਰ ਵੀ ਸਰਕਾਰ ਨੇ ਕੰਬਾਈਨ ਮਾਲਕਾਂ ਅਪੀਲ ਕੀਤੀ ਸੀ ਪਰ ਜ਼ਿਆਦਾਤਰ ਕੰਬਾਈਨ ਮਾਲਕਾਂ ਨੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨਹੀਂ ਲਵਾਏ ਸੀ।
ਇਸ ਵਾਰ ਸਰਕਾਰ ਨੇ ਪੂਰੀ ਸਖ਼ਤੀ ਕਰਦਿਆਂ ਕਿਹਾ ਹੈ ਕਿ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਤੋਂ ਬਿਨਾਂ ਚੱਲਣ ਵਾਲੀਆਂ ਕੰਬਾਈਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਹਰ ਕੰਬਾਈਨ ਵਾਲੇ ਨੂੰ ਨਵਾਂ ਸਿਸਟਮ ਲਵਾਉਣਾ ਹੀ ਪਏਗਾ। ਸਰਕਾਰੀ ਅਧਿਕਾਰੀਆਂ ਮੁਤਾਬਕ ਝੋਨੇ ਦੀ ਵਾਢੀ ਮਗਰੋਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਸਖਤੀ ਜ਼ਰੂਰੀ ਹੈ।
ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੰਬਾਈਨ ਮਾਲਕਾਂ ਨੂੰ ਹਵਾ (ਪ੍ਰਦੂਸ਼ਣ ਦੀ ਰੋਕਥਾਮ ਤੇ ਨਿਯੰਤਰਣ) ਐਕਟ 1981 ਤਹਿਤ ਜਾਰੀ ਹੋਈਆਂ ਹਦਾਇਤਾਂ ਨੂੰ ਅਪਣਾਉਣਾ ਹੀ ਹੋਵੇਗਾ। ਐਕਟ ਦੀਆਂ ਜਾਰੀ ਹਦਾਇਤਾਂ ਮੁਤਾਬਕ ਝੋਨਾ ਵੱਢਣ ਲਈ ਕੰਬਾਈਨ ਮਾਲਕਾਂ ਨੂੰ ਆਪਣੀਆਂ ਮਸ਼ੀਨਾਂ ’ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉਣਾ ਹੋਵੇਗਾ। ਇਸ ਸਿਸਟਮ ਤੋਂ ਬਿਨਾਂ ਕਿਸੇ ਵੀ ਕੰਬਾਈਨ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸਰਕਾਰ ਨੇ ਇਨ੍ਹਾਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਸੁਪਰ ਐਸਐੱਮਐਸ ਝੋਨਾ ਵੱਢਣ ਮੌਕੇ ਮਸ਼ੀਨ ’ਚੋਂ ਨਿਕਲਦੀ ਪਰਾਲੀ ਦਾ ਕੁਤਰਾ ਕਰਕੇ ਉੱਥੇ ਹੀ ਖਿਲਾਰ ਦਿੰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਅਗਲੀ ਫ਼ਸਲ ਬੀਜਣ ਤੋਂ ਪਹਿਲਾਂ ਪਰਾਲੀ ਸਾੜਣ ਦੀ ਲੋੜ ਨਹੀਂ ਰਹਿੰਦੀ। ਕੰਬਾਈਨ ’ਤੇ ਸੁਪਰ ਐਸਐਮਐਸ ਲਵਾਉਣ ਸਬੰਧੀ ਸੂਬਾ ਸਰਕਾਰ 50 ਫੀਸਦ ਸਬਸਿਡੀ ਦੇ ਰਹੀ ਹੈ।
ਹੁਣ ਨਹੀਂ ਛੁੱਟੇਗਾ ਕੰਬਾਈਨ ਵਾਲਿਆਂ ਦਾ ਖਹਿੜਾ, ਨਵਾਂ ਸਿਸਟਮ ਲਵਾਉਣਾ ਹੀ ਪਉ
ਏਬੀਪੀ ਸਾਂਝਾ
Updated at:
29 Sep 2019 01:00 PM (IST)
ਪੰਜਾਬ ਸਰਕਾਰ ਨੇ ਝੋਨੇ ਦੀ ਵਾਢੀ ਤੋਂ ਪਹਿਲਾਂ ਕੰਬਾਈਨ ਮਾਲਕਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਵਾਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਤੋਂ ਬਿਨਾਂ ਕੋਈ ਕੰਬਾਈਨ ਨਹੀਂ ਚੱਲੇਗੀ। ਪਿਛਲੀ ਵਾਰ ਵੀ ਸਰਕਾਰ ਨੇ ਕੰਬਾਈਨ ਮਾਲਕਾਂ ਅਪੀਲ ਕੀਤੀ ਸੀ ਪਰ ਜ਼ਿਆਦਾਤਰ ਕੰਬਾਈਨ ਮਾਲਕਾਂ ਨੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨਹੀਂ ਲਵਾਏ ਸੀ।
- - - - - - - - - Advertisement - - - - - - - - -