ਖੰਡਵਾ: ਜ਼ਿਲ੍ਹੇ ਵਿੱਚ 5 ਹਜ਼ਾਰ ਹੈਕਟੇਅਰ ਵਿੱਚ ਲਾਈ ਗਈ 20 ਲੱਖ ਕੁਇੰਟਲ ਪਿਆਜ਼ ਦੀ ਫ਼ਸਲ ਵਿੱਚੋਂ 15 ਲੱਖ ਕੁਇੰਟਲ ਪਿਆਜ਼ ਦੀ ਫਸਲ ਉੱਲੀ ਲੱਗਣ ਕਰਕੇ ਖਰਾਬ ਹੋ ਗਈ। ਤਕਰੀਬਨ ਢਾਈ ਹਜ਼ਾਰ ਕਿਸਾਨਾਂ ਨੂੰ ਪ੍ਰਤੀ ਏਕੜ ਵਿੱਚ 40 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦੇ ਸਰਵੇਖਣ ਤੋਂ ਬਾਅਦ, ਘਾਟੇ ਦੀ ਫੀਸਦ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।


ਜ਼ਿਲ੍ਹੇ ਵਿੱਚ ਇਸ ਸਾਲ ਸਾਉਣੀ ਦੇ ਸੀਜ਼ਨ ਦੌਰਾਨ 13 ਹਜ਼ਾਰ ਕਿਸਾਨਾਂ ਨੇ 5 ਹਜ਼ਾਰ ਹੈਕਟੇਅਰ ਰਕਬੇ ਵਿੱਚ ਪਿਆਜ਼ ਦੀ ਬਿਜਾਈ ਕੀਤੀ ਸੀ। ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 250 ਤੋਂ 300 ਕੁਇੰਟਲ ਪਿਆਜ਼ ਦੀ ਉਮੀਦ ਸੀ, ਪਰ ਜ਼ਿਆਦਾ ਬਾਰਸ਼ ਨੇ ਸਾਰਾ ਗਣਿਤ ਵਿਗਾੜ ਦਿੱਤਾ।


ਖੇਤਾਂ ਵਿੱਚ ਪਾਣੀ ਜਮ੍ਹਾ ਹੋਣ ਕਾਰਨ ਫਸਲ ਨੂੰ ਜ਼ਮੀਨ ਅੰਦਰ ਹੀ ਉੱਲੀ ਲੱਗ ਗਈ। ਇਸਦੇ ਹਰੇ ਪੱਤੇ ਸੁੱਕ ਗਏ ਤੇ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ। ਜ਼ਿਲ੍ਹੇ ਵਿੱਚ ਸਾਲ 2018 ਵਿੱਚ 6,419 ਹੈਕਟੇਅਰ ਵਿੱਚ ਪਿਆਜ਼ ਦੀ ਬਿਜਾਈ ਹੋਈ ਸੀ, ਜਦੋਂ ਕਿ ਇਸ ਸਾਲ ਰਕਬਾ ਘਟ ਕੇ 5,000 ਹੈਕਟੇਅਰ ਰਹਿ ਗਿਆ ਹੈ।