ਪਾਣੀਪਤ: ਕਿਸਾਨ ਅੰਦੋਲਨ ਨੂੰ 100 ਦਿਨਾਂ ਹੋ ਚੁੱਕੇ ਹਨ। ਪਰ ਕਿਸਾਨਾਂ ਅਤੇ ਸਰਕਾਰ ਦਰਮਿਆਨ ਅਜੇ ਤਕ ਹੋਈਆਂ ਬੈਠਕਾਂ 'ਚ ਕੋਈ ਹੱਲ ਨਹੀਂ ਨਿਕਲਿਆ। ਜਿਸ ਤੋਂ ਬਾਅਦ ਹੁਣ ਪ੍ਰੇਸ਼ਾਨ ਕਿਸਾਨ ਵੀ ਗੁੱਸੇ ਵਿਚ ਹਨ ਅਤੇ ਆਪਣੀ ਸਾਲ ਭਰ ਦੀ ਪੂੰਜੀ ਬਰਬਾਦ ਕਰ ਰਹੇ ਹਨ। ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਇਸ ਫੈਸਲੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਹ ਵੀ ਪਿੱਛੇ ਨਹੀਂ ਹਟਣਗੇ।


ਇਸ ਦਰਮਿਆਨ ਹੀ ਪਾਣੀਪਤ ਦੇ ਪਿੰਡ ਸ਼ਾਹਪੁਰ ਦੇ ਕਿਸਾਨ ਜੋਗਿੰਦਰ, ਮਨਜਿੰਦਰ ਨੇ ਆਪਣੀ ਹਰੀ-ਭਰੀ ਕਣਕ ਦੀ ਫਸਲਾਂ ਉਪਰ ਟਰੈਕਟਰ ਅਤੇ ਹੈਂਰੋ ਨਾਲ ਉਸ ਨੂੰ ਤਬਾਹ ਕਰ ਦਿੱਤਾ। ਜਦੋਂ ਇਸ ਫਸਲ ਨੂੰ ਨਸ਼ਟ ਕਰਨ ਦੇ ਮਾਮਲੇ ਵਿਚ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਉਸ ਦੀ ਫਸਲ ਦਾ ਉਚਿਤ ਮੁੱਲ ਨਹੀਂ ਦੇ ਰਹੀ। ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਲਗਾਤਾਰ ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਕਿਸੇ ਦੀ ਨਹੀਂ ਸੁਣ ਰਹੀ। ਇਸੇ ਲਈ ਅੱਜ ਉਸਨੇ ਆਪਣੀ ਖੜ੍ਹੀ ਕਣਕ ਦੀ ਕਰੀਬ 15 ਏਕੜ ਫਸਲ ਨੂੰ ਨਸ਼ਟ ਕਰ ਦਿੱਤਾ।




ਉਕਤ ਕਿਸਾਨ ਨੇ ਅੱਗੇ ਕਿਹਾ ਕਿ ਉਸਨੇ ਇਹ ਜ਼ਮੀਨ ਠੇਕੇ ‘ਤੇ ਲੈ ਲਈ ਸੀ ਅਤੇ ਉਸ ਫਸਲ ਲਗਾਈ ਸੀ, ਨਾਲ ਹੀ ਸਖਤ ਮਿਹਨਤ ਤੋਂ ਬਾਅਦ ਫਸਲ ਤਿਆਰ ਸੀ ਜਿਸ ਨੂੰ ਹੁਣ ਉਸ ਨੇ ਨਸ਼ਟ ਕਰ ਦਿੱਤਾ। ਕਿਸਾਨ ਨੇ ਕਿਹਾ ਕਿ ਸੈਂਕੜੇ ਕਿਸਾਨਾਂ ਨੇ ਅੰਦੋਲਨ ਵਿਚ ਆਪਣੀ ਸ਼ਹਾਦਤ ਦਿੱਤੀ ਹੈ ਅਤੇ ਸਰਕਾਰ ਸਾਨੂੰ ਅੱਤਵਾਦੀ ਕਹਿ ਰਹੀ ਹੈ। ਇਸ ਲਈ ਸਾਡੇ ਕੋਲ ਫਸਲ ਨੂੰ ਤਬਾਹ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ।


ਉਧਰ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਕਿਸਾਨ ਟਰੈਕਟਰ ਚਲਾ ਕੇ ਆਪਣੀ ਫਸਲ ਨੂੰ ਤਬਾਹ ਕਰ ਰਿਹਾ ਹੈ, ਤਾਂ ਸੈਂਕੜੇ ਕਿਸਾਨ ਉਸ ਨੂੰ ਰੋਕਣ ਲਈ ਖੇਤ ਵੱਲ ਭੱਜੇ। ਲੋਕਾਂ ਨੇ ਕਿਸਾਨ ਨੂੰ ਅਪੀਲ ਕੀਤੀ ਕਿ ਉਹ ਫਸਲ ਨੂੰ ਨਾ ਤਬਾਹ ਨਾ ਕਰੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਬਲਾਨਾ ਵੀ ਕਿਸਾਨ ਨੂੰ ਫਸਲ ਤਬਾਹ ਕਰਨ ਤੋਂ ਰੋਕਣ ਲਈ ਪਹੁੰਚੇ।




ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਕਿਸਾਨ ਨੂੰ ਫਸਲ ਨਸ਼ਟ ਕਰਨ ਤੋਂ ਰੋਕ ਲਿਆ ਹੈ ਪਰ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਦੀ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਹਨ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਸੰਯੁਕਤ ਮੋਰਚਾ ਦਾ ਅਜਿਹਾ ਕੋਈ ਹੁਕਮ ਨਹੀਂ ਹੈ ਕਿ ਕਿਸਾਨ ਆਪਣੀ ਫਸਲ ਬਰਬਾਦ ਕਰਨ। ਪਰ ਜੇ ਆਦੇਸ਼ ਆਵੇਗਾ ਤਾਂ ਕਿਸਾਨ ਇਸ ਦੀ ਪਾਲਣਾ ਕਰਨਗੇ।


ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਐਲਾਨ, ਹੁਣ ਦਿੱਲੀ ਦਾ ਵੀ ਹੋਵੇਗਾ ਵਖਰਾ ਸਿੱਖਿਆ ਬੋਰਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904