ਵੱਡੇ ਬਾਦਲ ਵੱਲੋਂ ਬਜਟ ਨੂੰ ਕਿਸਾਨ ਪੱਖੀ ਕਰਾਰ
ਏਬੀਪੀ ਸਾਂਝਾ
Updated at:
02 Feb 2018 10:32 AM (IST)
NEXT
PREV
ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2018-19 ਦੇ ਕੇਂਦਰੀ ਬਜਟ ਦੀ 'ਕਿਸਾਨ-ਪੱਖੀ ਤੇ ਲੋਕ-ਕੇਂਦਰਿਤ' ਕਰਾਰ ਦਿੱਤਾ। ਉਨ੍ਹਾਂ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਫ਼ਸਲ ਦੀ ਲਾਗਤ ਨਾਲ ਜੋੜਣਾ, ਖੇਤੀਬਾੜੀ ਵਸਤਾਂ ਦੇ ਨਿਰਯਾਤ ਉੱਤੇ ਜ਼ੋਰ ਦੇਣਾ, ਫੂਡ ਪ੍ਰੋਸੈਸਿੰਗ ਸਨਅਤ ਲਈ ਰਾਸ਼ੀ ਵਧਾ ਕੇ ਖੇਤੀ ਵਸਤਾਂ ਦੇ ਮੁੱਲ 'ਚ ਵਾਧਾ ਕਰਨਾ, ਪੇਂਡੂ ਆਰਥਿਕਤਾ ਅਤੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਆਦਿ ਇਸ ਬਜਟ ਦੀਆਂ ਨਿਵੇਕਲੀਆਾ ਅਤੇ ਸਵਾਗਤਯੋਗ ਖ਼ਾਸੀਅਤਾਂ ਹਨ।
- - - - - - - - - Advertisement - - - - - - - - -