Stubble burning : ਫਰੀਦਕੋਟ ਦੇ ਪਿੰਡ ਜਿਉਣ ਵਾਲਾ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਲੈ ਕੇ ਟਰੇਸ ਕਰਨ ਗਏ ਨੋਡਲ ਅਫਸਰ ਅਤੇ ਖੇਤੀਬਾੜੀ ਵਿਬਾਗ ਦੀ ਟੀਮ ਨੂੰ ਕਿਸਾਨਾਂ ਵੱਲੋਂ ਘੇਰਾ ਪਾ ਲਿਆ ਅਤੇ ਖੇਤ ਅੰਦਰ ਹੀ ਬੰਧਕ ਬਣਾ ਲਿਆ, ਜੋ ਜਿਥੇ ਨੋਡਲ ਅਫਸਰ ਪਟਵਾਰੀ ਸੁਖਦੀਪ ਸਿੰਘ ਅਤੇ ਪਟਵਾਰੀ ਗੁਰਲਾਲ ਸਿੰਘ ਨੂੰ ਪਿਛਲੇ 28 ਘੰਟੇ ਤੋਂ ਬੰਧਕ ਬਣਾਇਆ ਹੋਇਆ ਸੀ ਪਰ ਤਹਿਸੀਲਦਾਰ ਕੋਟਕਪੂਰਾ ਦੇ ਲਿਖਤੀ ਭਰੋਸੇ ਤੋਂ ਬਾਅਦ ਆਖਰ ਬੰਧਕ ਬਣਾਏ ਗਏ ਪਟਵਾਰੀ ਸੁਖਦੀਪ ਸਿੰਘ ਅਤੇ ਪਟਵਾਰੀ ਗੁਰਲਾਲ ਸਿੰਘ ਨੂੰ ਕਿਸਾਨਾਂ ਵੱਲੋਂ ਛੱਡਿਆ ਗਿਆ। 

 

ਕਿਸਾਨਾਂ ਦੀ ਮੰਗ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਰੂਪ 'ਚ ਭਰੋਸਾ ਨਹੀਂ ਦਿੱਤਾ ਜਾਂਦਾ ਕੇ ਉਨ੍ਹਾਂ ਦੇ ਰਿਕਾਰਡ 'ਚ ਰੈਡ ਐਂਟਰੀ ਨਹੀਂ ਹੋਵੇਗੀ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਣ ਨਹੀਂ ਕੱਟੇ ਜਾਣਗੇ ਤਦ ਤੱਕ ਇਹ ਅਧਿਕਾਰੀ ਇਥੋਂ ਨਹੀਂ ਜਾਣਗੇ। ਹਾਲਾਂਕਿ ਕੱਲ ਨੈਬ ਤਹਿਸੀਲਦਾਰ ਅਤੇ ਐਸ.ਡੀ.ਐਮ ਕੋਟਕਪੂਰਾ ਵੱਲੋਂ ਮੌਕੇ 'ਤੇ ਪੁੱਜ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਓਹ ਕਿਸਾਨਾਂ ਨੂੰ ਮਨਾਉਣ 'ਚ ਕਾਮਯਾਬ ਨਹੀਂ ਹੋ ਸਕੇ। ਫਿਲਹਾਲ ਰਾਹਤ ਦੀ ਖ਼ਬਰ ਇਹ ਹੈ ਕੇ ਅੱਜ ਪ੍ਰਸ਼ਾਸ਼ਨਿਕ ਅਧਿਕਾਰੀਆ ਵੱਲੋਂ ਮੌਕੇ 'ਤੇ ਪੁੱਜ ਕੇ ਕਿਸਾਨਾਂ ਨੂੰ ਮਨਾਉਣ 'ਚ ਕਾਮਯਾਬ ਹੋਏ, ਜਿਸ ਤੋਂ ਬਾਅਦ ਬੰਧਕ ਬਣਾਏ ਅਧਿਕਾਰੀਆਂ ਨੂੰ ਛੁਡਾਇਆ ਗਿਆ।

 



ਇਸ ਮੌਕੇ ਤਹਿਸੀਲਦਾਰ ਕੋਟਕਪੂਰਾ ਪਰਮਜੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਨਾ ਤਾਂ ਉਨ੍ਹਾਂ ਦੇ ਰਿਕਾਰਡ 'ਚ ਕੋਈ ਰੈਡ ਐਂਟਰੀ ਹੋਵੇਗੀ ,ਨਾ ਹੀ ਉਨ੍ਹਾਂ ਖਿਲਾਫ ਸਰਕਾਰੀ ਕੰਮ 'ਚ ਵਿਘਨ ਪਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਜਵੇਗਾ। ਉਥੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸ਼ਨ ਦੋਬਾਰਾ ਕੋਈ ਕਾਰਵਾਈ ਕਰਦਾ ਹੈ ਤਾਂ ਉਹ ਦੋਬਾਰਾ ਸੰਘਰਸ਼ ਵਿੱਢ ਸਕਦੇ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।