ਤੋਮਰ ਨੇ ਕਿਹਾ ਕਿ ਕੋਵਿਡ ਦੌਰਾਨ ਖੇਤੀਬਾੜੀ ਸੈਕਟਰ ਨੇ ਆਪਣੀ ਸਾਰਥਕਤਾ ਸਾਬਤ ਕੀਤੀ। ਅੱਜ ਸਾਡੀ ਚਿੰਤਾ ਉਤਪਾਦਨ ਬਾਰੇ ਨਹੀਂ, ਪਰ ਹੋ ਰਹੇ ਉਤਪਾਦਨ ਦਾ ਪ੍ਰਬੰਧਨ ਕਿਵੇਂ ਕਰੀਏ, ਇਸ 'ਤੇ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਅਨਾਜ ਤੋਂ ਇਲਾਵਾ ਦੁੱਧ ਦੇ ਉਤਪਾਦਨ, ਮੱਛੀ ਪਾਲਣ ਤੇ ਬਾਗਬਾਨੀ ਦੀ ਤੁਲਨਾ ਸਾਰੇ ਖੇਤਰਾਂ ਵਿੱਚ ਵਿਸ਼ਵ ਵਿੱਚ ਤੁਲਨਾ ਕੀਤੀ ਜਾਏਗੀ ਤਾਂ ਅਸੀਂ ਜਾਂ ਤਾਂ ਨੰਬਰ-1 ਜਾਂ ਨੰਬਰ 2 'ਤੇ ਹੋਵਾਂਗੇ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ। ਪੀਐਮ ਮੋਦੀ ਨੇ ਟਵੀਟ ਇਸ ਬਾਰੇ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ, ਵੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ:-
‘ਪੀਐਮ ਫਸਲ ਬੀਮਾ ਯੋਜਨਾ’ ਦੇ ਪੰਜ ਸਾਲ ਪੂਰੇ ਹੋਣ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਤੀ ਸ਼ਾਹ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਉਣ ਲਈ ਇੱਕ ਦੂਰਦਰਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਹ ਸਕੀਮ ਵਾਢੀ ਤੋਂ ਬਾਅਦ ਬੀਮਾ ਸੁਰੱਖਿਆ ਦੇ ਕੇ ਕਿਸਾਨਾਂ ਦੀ ਆਮਦਨੀ ਨੂੰ ਯਕੀਨੀ ਬਣਾ ਰਹੀ ਹੈ। ਸਾਡੇ ਕਿਸਾਨਾਂ ਨੂੰ ਕਾਸ਼ਤ ਕਰਨੀ ਆਸਾਨ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਕੋਰੋਨਾ ਮਹਾਂਮਾਰੀ ਦੌਰਾਨ ਲਗਪਗ 70 ਲੱਖ ਕਿਸਾਨਾਂ ਨੂੰ 8741.30 ਕਰੋੜ ਦਾ ਲਾਭ ਦਿੱਤਾ।
ਇਹ ਵੀ ਪੜ੍ਹੋ: ਆਖਰ ਗੋਡਸੇ 'ਤੇ ਝੁਕੀ ਬੀਜੇਪੀ ਸਰਕਾਰ, ਦਬਾਅ ਮਗਰੋਂ ਲਿਆ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904