ਭੁਪਾਲ: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਗੋਡਸੇ ਹਿੰਦੂ ਮਹਾਂਸਭਾ ਵੱਲੋਂ ਗਿਆਨਸ਼ਾਲਾ ਖੋਲ੍ਹਣ ਬਾਰੇ ਸ਼ਿਵਰਾਜ ਸਰਕਾਰ ਬੈਕਫੁੱਟ 'ਤੇ ਆ ਗਈ ਹੈ। ਕਾਂਗਰਸ ਵੱਲੋਂ ਮਹਾਤਮਾ ਗਾਂਧੀ ਦੇ ਕਾਤਲਾਂ ਦੇ ਨਾਂ ‘ਤੇ ਅਜਿਹੇ ਕੇਂਦਰ ਖੋਲ੍ਹਣ ਦੀ ਸਖ਼ਤ ਆਲੋਚਨਾ ਕੀਤੀ। ਉਸ ਤੋਂ ਬਾਅਦ ਗਵਾਲੀਅਰ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਤੇ ਗੋਡਸੇ ਦੇ ਨਾਂ 'ਤੇ ਖੋਲ੍ਹੀ ਗਈ ਗਿਆਨਸ਼ਾਲਾ ਨੂੰ ਬੰਦ ਕਰ ਦਿੱਤਾ।


ਇਸ ਗਿਆਨਸ਼ਾਲਾ ਦੀ ਸ਼ੁਰੂਆਤ ਦੋ ਦਿਨ ਪਹਿਲਾਂ 10 ਜਨਵਰੀ ਨੂੰ ਗਵਾਲੀਅਰ 'ਚ ਹਿੰਦੂ ਮਹਾਸਭਾ ਨੇ ਦੌਲਤਗੰਜ ਸਥਿਤ ਆਪਣੇ ਦਫਤਰ ਵਿਖੇ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਭਾਜਪਾ ਤੇ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਵੀ ਇਸ ਮਾਮਲੇ ਨੂੰ ਲੈ ਕੇ ਭਾਜਪਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਰਾਜ ਸਰਕਾਰ ਤੋਂ ਇਸ਼ਾਰਾ ਮਿਲਣ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਉਸ ਖੇਤਰ 'ਚ ਧਾਰਾ 144 ਲਾਗੂ ਕਰ ਦਿੱਤੀ।

ਉਧਰ ਦੂਜੇ ਪਾਸੇ ਪ੍ਰਸ਼ਾਸਨ ਨਾਲ ਗੱਲ ਕਰਨ ਤੋਂ ਬਾਅਦ ਹਿੰਦੂ ਮਹਾਂਸਭਾ ਨੇ ਗੌਡਸੇ ਦੀ ਗਿਆਨਸ਼ਾਲਾ ਨੂੰ ਬੰਦ ਕਰ ਦਿੱਤਾ। ਹਿੰਦੂ ਮਹਾਂਸਭਾ ਦਾ ਕਹਿਣਾ ਹੈ ਕਿ ਗਿਆਨਸ਼ਾਲਾ ਬੰਦ ਕਰ ਦਿੱਤੀ ਗਈ ਹੈ, ਪਰ ਮਹਾਂਸਭਾ ਭਵਨ ਰਾਸ਼ਟਰੀ ਸ਼ਰਧਾਲੂਆਂ ਤੋਂ ਪ੍ਰੇਰਣਾ ਲੈਂਦਾ ਰਹੇਗਾ।

ਇਸ ਤੋਂ ਪਹਿਲਾਂ ਹਿੰਦੀ ਦਿਵਸ ਦੇ ਮੌਕੇ ਗੋਡਸੇ ਗਿਆਨਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ। ਹਿੰਦੂ ਮਹਾਸਭਾ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸ਼ਾਨਦਾਰ ਇਤਿਹਾਸ ਦੱਸਣ ਲਈ ਗੌਡਸੇ ਦੀ ਗਿਆਨਸ਼ਾਲਾ ਗਵਾਲੀਅਰ ਦੇ ਦੌਲਤਗੰਜ ਦਫ਼ਤਰ ਵਿੱਚ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸਾਕਸ਼ੀ ਮਹਾਰਾਜ ਨੇ ਉਠਾਏ ਕਿਸਾਨ ਅੰਦੋਲਨ 'ਤੇ ਸਵਾਲ, ਬੋਲੇ ਵੱਡੇ ਕਿਸਾਨਾਂ ਤੇ ਕਾਰੋਬਾਰੀਆਂ ਦੇ ਢਿੱਡ 'ਚ ਦਰਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904