ਸਾਕਸ਼ੀ ਮਹਾਰਾਜ ਨੇ ਉਠਾਏ ਕਿਸਾਨ ਅੰਦੋਲਨ 'ਤੇ ਸਵਾਲ, ਬੋਲੇ ਵੱਡੇ ਕਿਸਾਨਾਂ ਤੇ ਕਾਰੋਬਾਰੀਆਂ ਦੇ ਢਿੱਡ 'ਚ ਦਰਦ

ਏਬੀਪੀ ਸਾਂਝਾ Updated at: 13 Jan 2021 03:44 PM (IST)

ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਸਲ ਕਿਸਾਨ ਖੇਤ ਵਿੱਚ ਕੰਮ ਕਰ ਰਿਹਾ ਹੈ ਜੋ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਹ ਭਟਕੇ ਹੋਏ ਕਿਸਾਨ ਹਨ।

NEXT PREV
ਓਨਾਓ: ਭਾਜਪਾ ਦੇ ਫਾਇਰ ਬ੍ਰਾਂਡ ਨੇਤਾ ਤੇ ਉਨਾਓ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ (sakshi maharaj) ਨੇ ਕਿਸਾਨ ਅੰਦੋਲਨ (Farmers Protest) ਬਾਰੇ ਵੱਡਾ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਕਿਸਾਨ ਤਾਂ ਖੇਤਾਂ ਵਿੱਚ ਕੰਮ ਕਰ ਰਿਹਾ ਹੈ। ਪ੍ਰਦਰਸ਼ਨਕਾਰੀਆਂ 'ਚ ਕੁਝ ਭਟਕੇ ਕਿਸਾਨ ਹਨ ਜਦਕਿ ਕੁਝ ਲੋਕ ਕਿਸਾਨ ਨਹੀਂ ਬਲਕਿ ਵੱਡੇ ਕਾਰੋਬਾਰੀ ਹਨ।


ਅਸਲ ਕਿਸਾਨ ਖੇਤ ਵਿੱਚ ਕੰਮ ਕਰ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਵਿੱਚ ਕੁਝ ਭਟਕ ਹੋਏ ਕਿਸਾਨ ਹਨ। ਕੁਝ ਕਿਸਾਨ ਨਹੀਂ ਸਗੋਂ ਵੱਡੇ ਕਾਰੋਬਾਰੀ ਹਨ। ਕੁਝ ਕੋਲ 500 ਬਿਘੇ ਜ਼ਮੀਨ ਹੈ ਤੇ ਕੁਝ ਕੋਲ 1 ਹਜ਼ਾਰ ਬੀਘੇ। ਉਨ੍ਹਾਂ ਦੇ ਪੇਟ ਵਿੱਚ ਦਰਦ ਹੈ।- ਸਾਕਸ਼ੀ ਮਹਾਰਾਜ


ਉਨ੍ਹਾਂ ਅੱਗੇ ਕਿਹਾ, "ਸਾਰੇ ਦੇਸ਼ ਵਿੱਚ ਅੰਦੋਲਨ ਸਿਰਫ ਦੋ ਜਾਂ ਤਿੰਨ ਥਾਂਵਾਂ 'ਤੇ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਸਿੰਘੂ ਸਰਹੱਦ 'ਤੇ ਆ ਰਹੇ ਹਨ। ਜਦੋਂਕਿ ਹਰਿਆਣਾ ਦੀ ਸਰਹੱਦ 'ਤੇ ਕਿਸਾਨ ਰਾਜਸਥਾਨ ਤੋਂ ਆ ਰਹੇ ਹਨ ਕਿਉਂਕਿ ਦੋਵਾਂ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਹੈ। ਇਹ ਖੇਤੀ ਕਾਨੂੰਨ ਦਾ ਵਿਰੋਧ ਨਹੀਂ ਪਰ ਨਿਸ਼ਾਨਾ ਕਿਤੇ ਹੈ ਤੇ ਇਰਾਦੇ ਕੁਝ ਹੋਰ ਹਨ। ਇਹ ਐਨਆਰਸੀ, 370 ਤੇ ਅਯੁੱਧਿਆ ਵਿੱਚ ਬਣਾਏ ਜਾ ਰਹੇ ਰਾਮ ਮੰਦਰ ਦਾ ਦਰਦ ਹੈ।”

ਇਹ ਵੀ ਪੜ੍ਹੋ: ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਦੀ ਦਰਜਨਾਂ ਪਿੰਡਾਂ 'ਚ ਐਂਟਰੀ ਬੈਨ, ਦਿੱਲੀ ਜਾ ਮੋਦੀ ਨੂੰ ਮਿਲੇ ਚੌਟਾਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2024.ABP Network Private Limited. All rights reserved.