PM Kisan Samman Nidhi Yojana 16th Installment Credited: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ।
ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਹੁੰਚ ਗਏ ਹਨ। ਕਿਸਾਨ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਜਾਂਚ ਕਰਕੇ ਇਸ ਦਾ ਪਤਾ ਲਗਾ ਸਕਦੇ ਹਨ। ਇਸ ਤੋਂ ਇਲਾਵਾ ਬੈਂਕ 'ਚ ਰਜਿਸਟਰਡ ਫੋਨ 'ਤੇ ਵੀ ਐੱਸ.ਐੱਮ.ਐੱਸ. ਸਟੇਟਸ ਦੀ ਜਾਂਚ ਕਰਨ ਲਈ, ਕਿਸਾਨ ਇੱਥੇ ਦਿੱਤੇ ਗਏ ਸਟੈਪਸ ਫੋਲੋ ਕਰ ਸਕਦੇ ਹਨ।
ਕਿਸਾਨ ਲੰਬੇ ਸਮੇਂ ਤੋਂ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਤੋਂ 15ਵੀਂ ਕਿਸ਼ਤ ਟਰਾਂਸਫਰ ਕੀਤੀ ਸੀ। ਜਦੋਂ ਕਿ ਅੱਜ ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਤੋਂ ਕਿਸਾਨਾਂ ਦੇ ਖਾਤਿਆਂ ਵਿੱਚ 16ਵੀਂ ਕਿਸ਼ਤ ਟਰਾਂਸਫਰ ਕਰ ਦਿੱਤੀ ਹੈ। 16ਵੀਂ ਕਿਸ਼ਤ ਮਿਲਣ ਲਈ ਕਿਸਾਨ ਭਰਾ ਬਹੁਤ ਉਤਸ਼ਾਹਿਤ ਸਨ।
ਇਹ ਵੀ ਪੜ੍ਹੋ: PM Kisan Yojana: ਪੀਐਮ ਕਿਸਾਨ ਯੋਜਨਾ ਦੀ ਕਿਸ਼ਤ ਆਉਣ ਤੋਂ ਪਹਿਲਾਂ ਚੈੱਕ ਕਰ ਲਓ ਆਪਣਾ ਸਟੇਟਸ, ਜਾਣੋ ਸੌਖਾ ਤਰੀਕਾ
ਕਰੋੜਾਂ ਕਿਸਾਨਾਂ ਨੂੰ ਹੁੰਦਾ ਫਾਇਦਾ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਨੂੰ ਲਾਭ ਮਿਲਦਾ ਹੈ। ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ 2019 ਨੂੰ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਸਾਲ ਵਿੱਚ ਛੇ ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਸਕੀਮ ਤਹਿਤ ਇਹ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਪਹੁੰਚਦਾ ਹੈ।
ਇਸ ਸਕੀਮ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੀਬੀਟੀ ਸਕੀਮ ਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦੇ ਤਹਿਤ, ਪਿਛਲੇ 5 ਸਾਲਾਂ ਵਿੱਚ 11.8 ਕਰੋੜ ਕਿਸਾਨਾਂ ਨੂੰ 15 ਕਿਸ਼ਤਾਂ ਰਾਹੀਂ 2.81 ਲੱਖ ਕਰੋੜ ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ ਹੈ।
ਇੱਥੇ ਮਿਲੇਗੀ ਮਦਦ
ਵਧੇਰੇ ਜਾਣਕਾਰੀ ਲਈ ਕਿਸਾਨ ਹੈਲਪਲਾਈਨ ਨੰਬਰ 155261 ਅਤੇ 1800115526 'ਤੇ ਸੰਪਰਕ ਕਰ ਸਕਦੇ ਹਨ।
ਇਦਾਂ ਕਰੋ ਚੈੱਕ
ਸਟੈਪ 1: ਸਭ ਤੋਂ ਪਹਿਲਾਂ ਕਿਸਾਨ ਅਧਿਕਾਰਤ ਸਾਈਟ pmkisan.gov.in 'ਤੇ ਜਾਓ
ਸਟੈਪ 2: ਇਸ ਤੋਂ ਬਾਅਦ ਹੋਮ ਪੇਜ 'ਤੇ ਸਟੇਟਸ ਲਿੰਕ 'ਤੇ ਕਲਿੱਕ ਕਰੋ
ਸਟੈਪ 3: ਹੁਣ ਆਪਣਾ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਆਈਡੀ ਦਰਜ ਕਰੋ
ਸਟੈਪ 4: ਇਸ ਤੋਂ ਬਾਅਦ ਹੋਰ ਲੋੜੀਂਦੇ ਵੇਰਵੇ ਦਰਜ ਕਰੋ
ਸਟੈਪ 5: ਫਿਰ ਭੁਗਤਾਨ ਸਥਿਤੀ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗੀ
ਇਹ ਵੀ ਪੜ੍ਹੋ: Bhagwant Mann| CM ਕਿਹੜਾ ਕਰਨਗੇ ਧਮਾਕਾ ? ਕਿਹਾ, ਆਉਣ ਵਾਲੇ ਦਿਨਾਂ 'ਚ...