ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਰਾਹਤ ਅਤੇ ਮਦਦ ਲਈ ਸਭ ਤੋਂ ਵੱਡੀ ਯੋਜਨਾ ਮੰਨੀ ਜਾਂਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN) ਦੀ 20ਵੀਂ ਕਿਸ਼ਤ ਨੂੰ ਲੈਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਉਡੀਕ ਹੈ। ਹੁਣ ਤੱਕ 19 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਸਿੱਧੀ ਵਿੱਤੀ ਮਦਦ ਮਿਲੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ 20ਵੀਂ ਕਿਸ਼ਤ 'ਤੇ ਟਿਕੀਆਂ ਹੋਈਆਂ ਹਨ।
ਕੀ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ?
ਇਹ ਯੋਜਨਾ ਕੇਂਦਰ ਸਰਕਾਰ ਨੇ 2019 ਵਿੱਚ ਸ਼ੁਰੂ ਕੀਤੀ ਸੀ, ਜਿਸਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ 2-2 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਦੇ ਰੂਪ ਵਿੱਚ 6,000 ਰੁਪਏ ਮਿਲਦੇ ਹਨ। ਇਹ ਪੈਸਾ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਭੇਜਿਆ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਖੇਤੀ ਵਿੱਚ ਸਹਾਇਤਾ ਮਿਲ ਸਕੇ।
ਕਦੋਂ ਆਵੇਗੀ 20ਵੀਂ ਕਿਸ਼ਤ?
ਹਾਲਾਂਕਿ ਸਰਕਾਰ ਵੱਲੋਂ 20ਵੀਂ ਕਿਸ਼ਤ ਦੀ ਮਿਤੀ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਪਿਛਲੇ ਅੰਕੜਿਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਸ਼ਤ ਜੂਨ ਦੇ ਆਖਰੀ ਹਫ਼ਤੇ ਜਾਂ ਜੁਲਾਈ ਦੇ ਸ਼ੁਰੂ ਵਿੱਚ ਆ ਸਕਦੀ ਹੈ।
18ਵੀਂ ਕਿਸ਼ਤ - ਅਕਤੂਬਰ 202419ਵੀਂ ਕਿਸ਼ਤ - ਫਰਵਰੀ 2025ਹੁਣ 4 ਮਹੀਨਿਆਂ ਬਾਅਦ - ਜੂਨ ਦੇ ਅੰਤ ਜਾਂ ਜੁਲਾਈ ਦੀ ਸ਼ੁਰੂਆਤ ਦੀ ਉਮੀਦ ਹੈ।
ਇਹ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਅਗਲੀ ਕਿਸ਼ਤ ਮਿਲੇਗੀ ਜਾਂ ਨਹੀਂ?
ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ 20ਵੀਂ ਕਿਸ਼ਤ ਤੁਹਾਡੇ ਖਾਤੇ ਵਿੱਚ ਆਵੇਗੀ ਜਾਂ ਨਹੀਂ, ਤਾਂ ਤੁਸੀਂ ਆਪਣੀ ਸਥਿਤੀ ਔਨਲਾਈਨ ਦੇਖ ਸਕਦੇ ਹੋ।
ਇਦਾਂ ਚੈੱਕ ਕਰੋ ਸਟੇਟਸ
ਸਟੈਪ 1: ਸਭ ਤੋਂ ਪਹਿਲਾਂ ਤੁਹਾਨੂੰ ਸਕੀਮ ਦੀ ਅਧਿਕਾਰਤ ਵੈੱਬਸਾਈਟ - pmkisan.gov.in 'ਤੇ ਜਾਣਾ ਪਵੇਗਾ।
ਸਟੈਪ 2: ਹੋਮਪੇਜ 'ਤੇ ‘Know Your Status’ ਦਾ ਆਪਸ਼ਨ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ।
ਸਟੈਪ 3: ਹੁਣ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ। ਜੇਕਰ ਤੁਹਾਨੂੰ ਇਹ ਯਾਦ ਨਹੀਂ ਹੈ, ਤਾਂ ਤੁਸੀਂ ‘Know your registration number’ 'ਤੇ ਕਲਿੱਕ ਕਰਕੇ ਇਸਨੂੰ ਜਾਣ ਸਕਦੇ ਹੋ।
ਸਟੈਪ 4: ਇਸ ਤੋਂ ਬਾਅਦ, ਸਕ੍ਰੀਨ 'ਤੇ ਦਿਖਾਈ ਦੇਣ ਵਾਲਾ ਕੈਪਚਾ ਕੋਡ ਭਰੋ ਅਤੇ ‘Get OTP’ 'ਤੇ ਕਲਿੱਕ ਕਰੋ।
ਸਟੈਪ 5: ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ। ਇਸਨੂੰ ਦਰਜ ਕਰੋ ਅਤੇ ‘Get Detail’ 'ਤੇ ਕਲਿੱਕ ਕਰੋ।