PM Kisan Samman Nidhi Yojana: ਕੇਂਦਰ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਸੰਮਾਨ ਨਿਧੀ ਯੋਜਨਾ (PM Kisan Samman Nidhi Scheme 2020) ਜ਼ਰੀਏ ਹੁਣ ਤਕ 12 ਕਰੋੜ ਤੋਂ ਵੱਧ ਕਿਸਾਨਾਂ ਦੇ ਸਿੱਧਾ ਬੈਂਕ ਖਾਤਿਆਂ ਚ ਪੈਸੇ ਜਾ ਚੁੱਕੇ ਹਨ। ਜੇਕਰ ਖਾਤੇ 'ਚ ਹੁਣ ਤਕ ਇਸ ਸਕੀਮ ਦੇ ਪੈਸੇ ਨਹੀਂ ਆਏ ਤਾਂ ਤੁਰੰਤ ਕੇਂਦਰੀ ਖੇਤੀਬਾੜੀ ਮੰਤਰਾਲੇ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹੋ।


ਇੱਥੇ ਕਰੋ ਸ਼ਿਕਾਇਤ


ਜੇਕਰ ਤੁਹਾਡੇ ਖਾਤੇ 'ਚ 2000 ਰੁਪਏ ਨਹੀਂ ਆਏ ਤਾਂ ਤਹਾਨੂੰ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਲੇਖਪਾਲ ਤੇ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਜੇਕਰ ਇਹ ਲੋਕ ਗੱਲ ਨਹੀਂ ਸੁਣਦੇ ਜਾਂ ਇਸ ਤੋਂ ਬਾਅਦ ਵੀ ਖਾਤੇ 'ਚ ਰੁਪਏ ਨਹੀ ਆਉਂਦੇ ਤਾਂ ਤੁਸੀਂ ਇਸ ਨਾਲ ਜੁੜੀ ਹੈਲਪਲਾਈਨ 'ਤੇ ਵੀ ਫੋਨ ਕਰ ਸਕਦੇ ਹੋ। ਇਹ ਡੈਸਕ (PM-KISAN Help Desk) ਸੋਮਵਾਰ ਤੋਂ ਸ਼ੁੱਕਰਵਾਰ ਤਕ ਖੁੱਲ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਈਮੇਲ pmkisan-ict@gov.in 'ਤੇ ਵੀ ਸੰਪਰਕ ਕਰ ਸਕਦੇ ਹੋ। ਜੇਕਰ ਫਿਰ ਵੀ ਕੰਮ ਨਾ ਹੋਵੇ ਤਾਂ ਨੰਬਰ 011-23381092 ((Direct HelpLine) 'ਤੇ ਫੋਨ ਕਰੋ।


ਖੇਤੀ ਮੰਤਰਾਲੇ ਨੂੰ ਕਰੋ ਸ਼ਿਕਾਇਤ


ਖੇਤੀ ਮੰਤਰਾਲੇ ਦੇ ਮੁਤਾਬਕ ਜੇਕਰ ਕਿਸੇ ਕਿਸਾਨ ਦੇ ਬੈਂਕ ਖਾਤੇ 'ਚ Pradhan Mantri Kisan Samman Nidhi Scheme ਦਾ ਪੈਸੇ ਨਹੀਂ ਪਹੁੰਚ ਰਿਹਾ ਤਾਂ ਇਸਦਾ ਹੱਲ ਤੁਰੰਤ ਕੀਤਾ ਜਾਵੇਗਾ। ਕਿਸਾਨ ਦੇ ਖਾਤੇ 'ਚ ਪੈਸਾ ਪਹੁੰਚਿਆ ਨਹੀਂ ਹੈ ਜਾਂ ਫਿਰ ਕੋਈ ਤਕਨੀਕੀ ਦਿੱਕਤ ਹੈ ਤਾਂ ਉਸ ਨੂੰ ਹਰ ਹਾਲ 'ਚ ਠੀਕ ਕੀਤਾ ਜਾਵੇਗਾ। ਸਰਕਾਰ ਦੀ ਹਰ ਸੰਭਵ ਕੋਸਿਸ਼ ਹੈ ਕਿ ਇਸ ਯੋਜਨਾ ਦਾ ਫਾਇਦਾ ਹਰ ਕਿਸਾਨ ਨੂੰ ਮਿਲੇ।


ਤੁਸੀਂ ਇਸ ਯੋਜਨਾ ਦਾ ਸਟੇਟਸ ਖੁਦ ਵੀ ਚੈੱਕ ਕਰ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ। ਯੋਜਨਾ ਦੇ ਵੈਲਫੇਅਰ ਸੈਕਸ਼ਨ 'ਚ ਵੀ ਸੰਪਰਕ ਕਾਇਮ ਕਰ ਸਕਦੇ ਹੋ। ਇਨ੍ਹਾਂ ਦਾ ਫੋਲ ਨੰਬਰ 011-23382401 ਹੈ ਜਦਕਿ ਈਮੇਲ ਆਈਡੀ pmkisan-hqrs@gov.in ਹੈ।