ਨਵੀਂ ਦਿੱਲੀ: ਕਿਸਾਨਾਂ ਨੂੰ ਸਾਲ ਦੇ 6,000 ਰੁਪਏ ਦੀ ਸਿੱਧੀ ਸਹਾਇਤਾ ਦੇ ਐਲਾਨ ਮਗਰੋਂ ਹੁਣ ਮੋਦੀ ਸਰਕਾਰ ਕਿਸਾਨਾਂ ਲਈ ਇੱਕ ਹੋਰ ਫੈਸਲਾ ਲੈ ਸਕਦੀ ਹੈ। ਇਸ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਕਰ ਸਕਦੇ ਹਨ। ਫਿਲਹਾਲ ਇਹ ਦਾਅਵਾ ਮੀਡੀਆ ਰਿਪੋਰਟਸ 'ਚ ਕੀਤਾ ਜਾ ਰਿਹਾ ਹੈ, ਪਰ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਕਿਸਾਨਾਂ ਨੂੰ 3,000 ਰੁਪਏ ਦੀ ਪੈਨਸ਼ਨ ਮਿਲ ਸਕਦੀ ਹੈ ਪਰ ਇਸ ਯੋਜਨਾ ਲਈ ਨਿਯਮ ਤੇ ਸ਼ਰਤਾਂ ਕੀ ਲਾਗੂ ਹੋਣਗੀਆਂ, ਇਸ ਬਾਰੇ ਹਾਲੇ ਸਪੱਸ਼ਟ ਨਹੀਂ ਹੈ। ਕੇਂਦਰ ਦੀ ਕਿਸਾਨ ਪੈਨਸ਼ਨ ਯੋਜਨਾ ਦਾ ਫਾਇਦਾ ਦੇਸ਼ ਦੇ 12-13 ਕਰੋੜ ਕਿਸਾਨਾਂ ਨੂੰ ਮਿਲ ਸਕਦਾ ਹੈ।
ਖ਼ਬਰਾਂ ਅਨੁਸਾਰ ਇਸ ਯੋਜਨਾ ਨੂੰ ਵੱਖ-ਵੱਖ ਪੜਾਵਾਂ 'ਚ ਲਾਗੂ ਕੀਤਾ ਜਾਵੇਗਾ ਤੇ ਪਹਿਲੇ ਪੜਾਅ 'ਚ ਪੰਜ ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਯੋਜਨਾ 18 ਤੋਂ 40 ਸਾਲ ਦੇ ਕਿਸਾਨਾਂ ਲਈ ਹੋਵੇਗੀ ਅਤੇ ਜਲਦੀ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਯੋਜਨਾ 'ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲੇਗੀ। ਪੈਨਸ਼ਨ ਪਾਉਣ ਵਾਲੇ ਕਿਸਾਨ ਦੀ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ ਪੈਨਸ਼ਨ ਦੀ 50 ਫ਼ੀਸਦੀ ਰਕਮ ਵੀ ਮਿਲ ਸਕਦੀ ਹੈ।
ਆਜ਼ਾਦੀ ਦਿਹਾੜੇ 'ਤੇ PM ਮੋਦੀ ਕਰ ਸਕਦੇ ਕਿਸਾਨਾਂ ਲਈ ਵੱਡਾ ਐਲਾਨ
ਏਬੀਪੀ ਸਾਂਝਾ
Updated at:
03 Aug 2019 05:07 PM (IST)
ਇਸ ਯੋਜਨਾ ਨੂੰ ਵੱਖ-ਵੱਖ ਪੜਾਵਾਂ 'ਚ ਲਾਗੂ ਕੀਤਾ ਜਾਵੇਗਾ ਤੇ ਪਹਿਲੇ ਪੜਾਅ 'ਚ ਪੰਜ ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਯੋਜਨਾ 18 ਤੋਂ 40 ਸਾਲ ਦੇ ਕਿਸਾਨਾਂ ਲਈ ਹੋਵੇਗੀ ਅਤੇ ਜਲਦੀ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਯੋਜਨਾ 'ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲੇਗੀ।
- - - - - - - - - Advertisement - - - - - - - - -