ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਬੀਟੀ ਕਾਟਨ ਦੀ ਕੀਮਤ ਪ੍ਰਤੀ ਪੈਕੇਟ ਘਟਾ ਕੇ 740 ਰੁਪਏ ਕਰ ਦਿੱਤੀ ਹੈ। ਅਜਿਹਾ ਲਗਾਤਾਰ ਦੂਜੇ ਸਾਲ ਕੀਤਾ ਗਿਆ ਹੈ। ਪਹਿਲਾਂ ਇਹ ਰੇਟ 800 ਰੁਪਏ ਪ੍ਰਤੀ ਪੈਕੇਟ ਸੀ।
ਇਹ ਭਾਅ ਸਾਲ 2018 ਵਿੱਚ ਜੂਨ ਮਹੀਨੇ ਤੋਂ ਸਾਉਣੀ ਦੀਆਂ ਫਸਲਾਂ ਉੱਤੇ ਲਾਗੂ ਹੋਵੇਗਾ। ਬੀਟੀ ਕਾਟਨ ਦੇ ਇੱਕ ਪੈਕੇਟ ਵਿੱਚ 450 ਗ੍ਰਾਮ ਬੀਜ ਹੁੰਦਾ ਹੈ। ਇਸ ਫੈਸਲੇ ਦੇ ਨਾਲ ਕਪਾਹ ਦੀ ਖੇਤੀ ਕਰਨ ਵਾਲੇ ਅੱਸੀ ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ ਪਰ ਇਸ ਦੇ ਨਾਲ ਘਰੇਲੂ ਬੀਜ ਕੰਪਨੀਆਂ ਤੇ ਬੀਜ ਨਿਰਮਾਤਾ ਕੰਪਨੀ ਮੋਨਸੈਂਟੋ ਦਾ ਮੁਨਾਫਾ ਘਟ ਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਸਥਾਨਕ ਫਰਮਾਂ ਵੱਲੋਂ ਇਸ ਬੀਜ ਦੀ ਨਿਰਮਾਤਾ ਕੰਪਨੀ ਮੋਨਸੈਂਟੋ ਮਾਹੀਕੋ ਬਾਇਓਟੈਕ (ਇੰਡੀਆ) ਨੂੰ ਦਿੱਤੀ ਜਾਂਦੀ ਰਿਐਲਟੀ ਫੀਸ ਵੀ 49 ਰੁਪਏ ਤੋਂ ਘਟਾ ਕੇ 39 ਰੁਪਏ ਕਰ ਦਿੱਤੀ ਹੈ।