ਲੁਧਿਆਣਾ: ਲਗਾਤਾਰ ਹੋ ਰਹੀ ਬਰਸਾਤ ਤੇ ਮੌਸਮ ਵਿੱਚ ਬਦਲਾਅ ਦੇ ਚੱਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਮੈਡਮ ਪ੍ਰਭਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਲਗਾਤਾਰ ਹੋ ਰਹੀ ਬਾਰਸ਼ ਦੇ ਨਾਲ ਜਿੱਥੇ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਸੀ, ਉੱਥੇ ਹੀ ਹੁਣ ਬੱਦਲਵਾਈ ਦੇ ਨਾਲ ਹਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ।


ਉਨ੍ਹਾਂ ਕਿਹਾ ਹੈ ਕਿ ਮੌਸਮ ਵਿੱਚ ਤਬਦੀਲੀ ਦੇ ਨਾਲ ਹਰਿਆਣਾ ਤੇ ਹਿਮਾਚਲ ਤੇ ਹੋਰਨਾਂ ਸੂਬਿਆਂ ਵਿੱਚ ਬਾਰਸ਼ ਦੇ ਆਸਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਮੌਸਮ ਵਿੱਚ ਤਬਦੀਲੀ ਤੇ 50 ਸਾਲ ਦੇ ਰਿਕਾਰਡ ਟੁੱਟਣ ਦਾ ਦਾਅਵਾ ਵੀ ਪੇਸ਼ ਕੀਤਾ ਹੈ


ਮੈਡਮ ਪ੍ਰਭਜੋਤ ਕੌਰ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਜਿੱਥੇ ਬਾਰਿਸ਼ ਦੇ ਨਾਲ ਅਗਲੇ ਚੌਵੀ ਘੰਟਿਆਂ ਤੋਂ ਬਾਅਦ ਮੌਸਮ ਦੇ ਆਸਾਰ ਬਦਲਣਗੇ, ਉੱਥੇ ਹੀ ਹਲਕੀ ਬੱਦਲਵਾਈ ਤੇ ਬਾਰਸ਼ ਦਾ ਮੌਸਮ ਬਣਿਆ ਰਹੇਗਾ।


ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਵਿੱਚ ਬਾਰਸ਼ ਦੇ ਆਸਾਰ ਹਨ ਜਿਸ ਨਾਲ ਪੰਜਾਬ ਨੂੰ ਬਾਰਸ਼ ਤੋਂ ਕੁਝ ਰਾਹਤ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਦਰਜ ਕਰਨ ਉਪਰੰਤ 50 ਸਾਲ ਦਾ ਰਿਕਾਰਡ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਹੋਣ ਦੇ ਨਾਲ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ


ਵੀਰਵਾਰ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਜਾਰੀ ਰਿਹਾ। ਫਰੀਦਕੋਟ ਵਿੱਚ ਪਿਛਲੇ ਅੱਠ ਘੰਟਿਆਂ ਵਿੱਚ 80 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ, ਜਦੋਂ ਕਿ ਲੁਧਿਆਣਾ ਵਿੱਚ ਬੱਦਲ ਛਾਏ ਰਹੇ। ਇਸ ਦੇ ਨਾਲ ਹੀ ਦੱਸ ਦਈਏ ਕਿ ਮੌਸਮ ਵਿਭਾਗ ਨੇ 1 ਅਗਸਤ ਤੱਕ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ।


ਇਹ ਵੀ ਪੜ੍ਹੋ: Goa gangrape case: ਬੀਚ 'ਤੇ ਦੋ ਨਾਬਾਲਗ਼ਾਂ ਨਾਲ ਰੇਪ, ਮੁੱਖ ਮੰਤਰੀ ਬੋਲੇ, ਇੰਨੀ ਦੇਰ ਰਾਤ ਤੱਕ ਬਾਹਰ ਕਿਉਂ ਸੀ ਕੁੜੀਆਂ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904