Punjab News: ਮਾਲਵੇ ਅੰਦਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਰਕੇ ਲਗਤਾਰ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਰਹੀ ਹੈ, ਜਿਸ ਦੇ ਚਲਦੇ ਕਿਸਾਨ ਆਪਣੀ ਪੁੱਤਰਾਂ ਵਾਂਗ ਪਾਲੀ ਫਸਲ ਨੂੰ ਵਾਹੁਣ ਲਈ ਮਜਬੂਰ ਹੋ ਗਏ ਹਨ। ਤਲਵੰਡੀ ਸਾਬੋ ਵਿਖੇ ਠੇਕੇ 'ਤੇ ਜ਼ਮੀਨ ਲੈ ਕੇ 30 ਏਕੜ ਖੇਤੀ ਕਰ ਰਹੇ ਕਿਸਾਨ ਦਾ ਸਾਰਾ ਨਰਮਾ ਚਿੱਟੇ ਮੱਛਰ ਕਰਕੇ ਖਰਾਬ ਹੋਣ ਕਰਕੇ ਕਿਸਾਨ ਨੇ ਆਪਣੀ ਫਸਲ ਤੇ ਹਲ ਚਲਾ ਦਿੱਤਾ ਦਿੱਤਾ,ਜਿਥੇ ਕਿਸਾਨ ਆਗੂਆਂ ਨੇ ਆਪ ਸਰਕਾਰ ਤੇ ਕਿਸਾਨਾਂ ਨੂੰ ਚੰਗੇ ਬੀਜ ਨਾ ਦੇਣ ਲਈ ਕੋਈ ਉਪਰਾਲਾ ਕਰਨ ਦੇ ਦੋਸ ਲਗਾਏ ਹਨ ਉਥੇ ਹੀ ਨਰਮੇ ਦੀ ਫਸਲ ਵਾਹ ਰਹੇ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਵੀ ਕਰ ਰਹੇ ਹਨ।
ਕਦੇ ਕਿਸਾਨਾਂ 'ਤੇ ਕੁਦਰਤ ਅਤੇ ਕਦੇ ਸਰਕਾਰਾਂ ਦੀ ਅਣਦੇਖੀ ਕਰਕੇ ਕਿਸਾਨਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਇਸ ਵਾਰ ਫਿਰ ਕਿਸਾਨਾ ਦੀ ਫਸਲ ਨਰਮੇ 'ਤੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀਆਂ ਹਨ। ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਕਿਸਾਨ ਕਰਨੈਲ ਸਿੰਘ ਨੇ 30 ਏਕੜ ਫਸਲ ਨੂੰ 40 ਹਜਾਰ ਦੇ ਹਿਸਾਬ ਨਾਲ ਠੇਕੇ ਤੇ ਲੈ ਕੇ ਨਰਮੇ ਦੀ ਖੇਤੀ ਕੀਤੀ ਸੀ,ਪਰ ਸਾਰੀ ਫਸਲ ਤੇ ਚਿੱਟੇ ਮੱਛਰ ਦੇ ਹਮਲੇ ਨੇ ਸਾਰੀ ਨਰਮੇ ਦੀ ਫਸਲ ਖਰਾਬ ਕਰ ਦਿੱਤੀ ।
ਕਿਸਾਨ ਮੁਤਾਬਕ ਉਸ ਨੇ ਕਈ ਸਪਰੇਅ ਵੀ ਕੀਤੀਆਂ ਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲਈ ਪਰ ਕੋਈ ਸਲਾਹ ਨੇ ਕੰਮ ਨਹੀ ਕੀਤਾ ਜਿਸ ਕਰਕੇ ਉਸ ਨੂੰ ਅੱਜ ਆਪਣੀ ਫਸਲ ਭਰੇ ਮਨ ਨਾਲ ਵਾਹੁਣੀ ਪੈ ਰਹੀ ਹੈ । ਕਿਸਾਨ ਨੇ ਕਿਹਾ ਕਿ ਪਹਿਲਾ ਵੀ ਗੁਲਾਬੀ ਸੁੰਡੀ ਨਾਲ ਨਰਮਾ ਖਰਾਬ ਹੋ ਗਿਆਂ ਸੀ ਤੇ ਫਿਰ ਕਣਕ ਦਾ ਝਾੜ ਘੱਟ ਨਿਕਲਿਆ ਜਿਸ ਕਾਰਨ ਉਸ ਨੇ ਫਸਲ ਵਾਹੁਣ ਦਾ ਫੈਸਲਾ ਲਿਆ।
ਇੱਕ ਹੋਰ ਕਿਸਾਨ ਨੇ ਨਰਮਾ ਦਿਖਾਉਦੇ ਦੱਸਿਆਂ ਕਿ ਜੇ ਚਿੱਟੇ ਮੱਛਰ ਤੋ ਬਚਤ ਹੁੰਦੀ ਹੈ ਤਾਂ ਬਣ ਰਹੇ ਫੁੱਲਾ ਵਿੱਚ ਗੁਲਾਬੀ ਸੁੰਡੀ ਪੈਦਾ ਹੋ ਜਾਦੀ ਹੈ ਜੋ ਕਿ ਫਸਲ ਨਹੀ ਲੱਗਣ ਦੇ ਰਹੀ।
ਉਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਦਾ ਨਰਮੇ ਦਾ ਮੁਅਵਾਜਾ ਅਜੇ ਤੱਕ ਕਿਸਾਨ ਨੂੰ ਨਹੀ ਦਿੱਤਾ ਗਿਆਂ ਤੇ ਇਸ ਵਾਰ ਉਮੀਦ ਸੀ ਕਿ ਸਰਕਾਰ ਚੰਗੇ ਬੀਜਾ ਦਾ ਪ੍ਰਬੰਧ ਕਰੇਗੀ ਪਰ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ।