Punjab Weather Update : ਪੰਜਾਬ 'ਚ ਅਪ੍ਰੈਲ ਦੇ ਆਖਰੀ ਮਹੀਨੇ 'ਚ ਗਰਮੀ ਆਪਣੇ ਸਿਖਰ 'ਤੇ ਆ ਗਈ ਹੈ। ਸ਼ੁੱਕਰਵਾਰ ਨੂੰ ਅਸਮਾਨ ਤੋਂ ਅੱਗ ਵਰੀ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਗਰਮੀ ਦਾ ਬੁਰਾ ਹਾਲ ਸੀ। ਦੂਜੇ ਪਾਸੇ ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਸ਼ਨੀਵਾਰ ਨੂੰ ਪੰਜਾਬ ਦੇ ਮਾਝੇ ਵਿੱਚ ਪੈਂਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਅਤੇ ਦੁਆਬੇ ਵਿੱਚ ਪੈਂਦੇ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਰਾ ਦੋ ਡਿਗਰੀ ਸੈਲਸੀਅਸ ਤਕ ਚੜ੍ਹ ਜਾਵੇਗਾ। ਗਰਮ ਹਵਾਵਾਂ ਦੀ ਗਰਜ ਲੋਕਾਂ ਨੂੰ ਦੁਖੀ ਕਰ ਦੇਵੇਗੀ। ਦੂਜੇ ਪਾਸੇ ਪੂਰਬੀ ਮਾਲਵੇ ਵਿੱਚ ਪੈਂਦੇ ਲੁਧਿਆਣਾ, ਬਰਨਾਲਾ, ਸੰਗਰੂਰ, ਮਲੇਰਕੋਟਲਾ, ਰੂਪਨਗਰ, ਪਟਿਆਲਾ, ਮੁਹਾਲੀ, ਮਾਨਸਾ ਅਤੇ ਪੱਛਮੀ ਮਾਲਵੇ ਵਿੱਚ ਪੈਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਅੱਜ ਧੂੜ ਭਰੀ ਹਨ੍ਹੇਰੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ 1 ਮਈ ਤੋਂ ਬਾਅਦ ਪੂਰਬੀ ਮਾਲਵਾ ਤੇ ਪੱਛਮੀ ਮਾਲਵੇ ਵਿੱਚ ਵੀ ਗਰਮੀ ਦੀ ਲਹਿਰ ਚੱਲੇਗੀ। ਕੇਂਦਰ ਮੁਤਾਬਕ 2 ਮਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਖ਼ਤ ਗਰਮੀ ਰਹੇਗੀ। ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋਣਾ ਯਕੀਨੀ ਹੈ। ਸੂਬੇ ਵਿੱਚ ਹੀਟ ਵੇਵ ਕਾਰਨ ਗਰਮੀ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ ਪਟਿਆਲਾ, ਅੰਮ੍ਰਿਤਸਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਸਭ ਤੋਂ ਗਰਮ ਰਹੇ। ਜਦਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ, ਮੁਕਤਸਰ ਦਾ ਵੱਧ ਤੋਂ ਵੱਧ ਤਾਪਮਾਨ 44.4, ਅੰਮ੍ਰਿਤਸਰ ਤੇ ਬਰਨਾਲਾ ਦਾ 44.0, ਲੁਧਿਆਣਾ ਦਾ 43.2, ਬਠਿੰਡਾ ਦਾ 43.6, ਜਲੰਧਰ ਦਾ 43.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ। ਤਾਪਮਾਨ 44 ਡਿਗਰੀ ਦੇ ਆਸਪਾਸ ਰਹੇਗਾ।
Punjab Weather Update: ਮਾਝਾ-ਦੋਆਬਾ 'ਚ ਗਰਮੀ ਕੱਢੇਗੀ ਵੱਟ, ਮਾਲਵੇ 'ਚ ਚੱਲੇਗੀ ਧੂੜ ਭਰੀ ਹਨ੍ਹੇਰੀ, ਪੜ੍ਹੋ ਤਾਜ਼ਾਂ ਅਪਡੇਟ
abp sanjha | ravneetk | 30 Apr 2022 07:52 AM (IST)
ਮੌਸਮ ਕੇਂਦਰ ਅਨੁਸਾਰ 1 ਮਈ ਤੋਂ ਬਾਅਦ ਪੂਰਬੀ ਮਾਲਵਾ ਤੇ ਪੱਛਮੀ ਮਾਲਵੇ ਵਿੱਚ ਵੀ ਗਰਮੀ ਦੀ ਲਹਿਰ ਚੱਲੇਗੀ। ਕੇਂਦਰ ਮੁਤਾਬਕ 2 ਮਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਖ਼ਤ ਗਰਮੀ ਰਹੇਗੀ। ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋਣਾ ਯਕੀਨੀ ਹੈ।
Punjab Weather Update