ਨਵੀਂ ਦਿੱਲੀ: ਇੱਥੇ ਅੱਜ ਖੇਤੀ ਮੰਤਰੀ ਵੱਲੋਂ ਫੇਰਾਰੀ ਪ੍ਰਬੰਧਣ 'ਤੇ ਕੌਮੀ ਕਿਸਾਨ ਸੰਮੇਲਨ ਕਰਾਇਆ ਗਿਆ ਜਿਸ ਵਿੱਚ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬ ਦੇ 10 ਕਿਸਾਨ ਵੀ ਸ਼ਾਮਲ ਸਨ। ਇਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ, ਬਲਕਿ ਉਸ ਦਾ ਨਿਬੇੜਾ ਕੀਤਾ।

ਇਨ੍ਹਾਂ ਕਿਸਾਨਾਂ ਮੁਤਾਬਕ ਇਨ੍ਹਾਂ ਨੇ ਕਈ ਸਾਲਾਂ ਤੋਂ ਪਰਾਲੀ ਨਹੀਂ ਸਾੜੀ। ਸਰਕਾਰ ਨੇ 80 ਫੀਸਦੀ ਸਬਸਿਡੀ 'ਤੇ ਇਨ੍ਹਾਂ ਨੂੰ ਮਸ਼ੀਨਾਂ ਮੁਹੱਈਆ ਕਰਾਈਆਂ। ਹੁਣ ਇਹ ਕਿਸਾਨ ਗਰੁੱਪ ਬਣਾ ਕੇ ਮਸ਼ੀਨਾਂ ਦਾ ਇਸਤੇਮਾਲ ਕਰਕੇ ਸਾਂਝੇ ਤੌਰ 'ਤੇ ਮਸ਼ੀਨਾਂ ਵਰਤ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉਨ੍ਹਾਂ ਦੀ ਜ਼ਮੀਨ ਦੀ ਵੀ ਵਧੀ ਹੈ। ਉਨ੍ਹਾਂ ਦਾ ਖ਼ਰਚਾ ਵੀ ਘਟਿਆ ਹੈ ਤੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵੀ ਹੀਂ ਹੁੰਦਾ।