ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ 'ਤੇ ਇੱਕ ਵਾਰ ਮੁੜ ਕੁਦਰਤ ਦਾ ਕਹਿਰ ਵਰ੍ਹਿਆ ਹੈ। ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ, ਝੱਖੜ ਤੇ ਗੜੇਮਾਰੀ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਇਸ ਤੋਂ ਪਹਿਲਾਂ ਮਾਲਵਾ ਵਿੱਚ ਟਿੱਡੀ ਦਲ ਨੇ ਕਹਿਰ ਢਾਹਿਆ ਸੀ। ਹੁਣ ਫਿਰ ਬਾਰਸ਼ ਤੇ ਗੜੇਮਾਰੀ ਨੇ ਫਸਲਾਂ ਨੂੰ ਝੰਬ ਸੁੱਟਿਆ ਹੈ।
ਖੇਤੀਬਾੜੀ ਮਹਿਕਮੇ ਮੁਤਾਬਕ ਪੰਜਾਬ ਭਰ ਵਿੱਚ ਮੀਂਹ, ਝੱਖੜ ਤੇ ਗੜੇਮਾਰੀ ਨਾਲ ਸੈਂਕੜੇ ਏਕੜ ਫ਼ਸਲ ਨੁਕਸਾਨੀ ਗਈ ਹੈ। ਬਹੁਤਾ ਨੁਕਸਾਨ ਕਣਕ ਦੀ ਫਸਲ ਦਾ ਹੋਇਆ ਹੈ ਕਿਉਂਕਿ ਜ਼ਿਆਦਾਤਰ ਇਲਾਕਿਆਂ ਵਿੱਚ ਫਸਲ ਨਿੱਸਰ ਰਹੀ ਸੀ। ਫਸਲ ਡਿੱਗਣ ਨਾਲ ਝਾੜ 'ਤੇ ਵੱਡਾ ਫਰਕ ਪੈਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਆਲੂਆਂ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਉਂਝ ਖੇਤੀਬਾੜੀ ਵਿਭਾਗ ਅਨੁਸਾਰ ਮੀਂਹ ਕਣਕਾਂ ਲਈ ਲਾਹੇਵੰਦ ਹੈ ਪਰ ਝੱਖੜ ਨਾਲ ਜਿਹੜੀ ਫਸਲ ਡਿੱਗੀ ਹੈ, ਉਸ ਦਾ ਨੁਕਸਾਨ ਹੋਏਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ-ਦੋ ਦਿਨ ਅਜਿਹਾ ਹੀ ਮੌਸਮ ਰਹਿਣ ਦੀ ਚਿਤਾਵਨੀ ਦਿੱਤੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ।
ਪੰਜਾਬ ਦੇ ਕਿਸਾਨਾਂ 'ਤੇ ਇੱਕ ਹੋਰ ਮਾਰ!
ਏਬੀਪੀ ਸਾਂਝਾ
Updated at:
01 Mar 2020 12:19 PM (IST)
ਪੰਜਾਬ ਦੇ ਕਿਸਾਨਾਂ 'ਤੇ ਇੱਕ ਵਾਰ ਮੁੜ ਕੁਦਰਤ ਦਾ ਕਹਿਰ ਵਰ੍ਹਿਆ ਹੈ। ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ, ਝੱਖੜ ਤੇ ਗੜੇਮਾਰੀ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਇਸ ਤੋਂ ਪਹਿਲਾਂ ਮਾਲਵਾ ਵਿੱਚ ਟਿੱਡੀ ਦਲ ਨੇ ਕਹਿਰ ਢਾਹਿਆ ਸੀ। ਹੁਣ ਫਿਰ ਬਾਰਸ਼ ਤੇ ਗੜੇਮਾਰੀ ਨੇ ਫਸਲਾਂ ਨੂੰ ਝੰਬ ਸੁੱਟਿਆ ਹੈ।
- - - - - - - - - Advertisement - - - - - - - - -