ਰਾਜ ਠਾਕਰੇ ਵੱਲੋਂ ਮੰਤਰੀਆਂ 'ਤੇ ਗੰਢਿਆਂ ਦਾ ਮੀਂਹ ਵਰ੍ਹਾਉਣ ਦੀ ਸਲਾਹ
ਏਬੀਪੀ ਸਾਂਝਾ | 20 Dec 2018 03:02 PM (IST)
ਮੁੰਬਈ: ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਬੁੱਧਵਾਰ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇ ਮੰਤਰੀ ਉਨ੍ਹਾਂ ਦੀਆਂ ਮੁਸ਼ਕਲਾਂ ਨਹੀਂ ਸੁਣਦੇ ਤਾਂ ਉਹ ਉਨ੍ਹਾਂ ’ਤੇ ਪਿਆਜ਼ ਸੁੱਟਣ। ਰਾਜ ਠਾਕਰੇ ਨਾਸਿਕ ਦਾ ਦੌਰਾ ਕਰ ਰਹੇ ਹਨ। ਮਨਸੇ ਮੁਖੀ ਨੇ ਪਿਆਜ਼ ਉਤਪਾਦਨ ਲਈ ਮਸ਼ਹੂਰ ਮਹਾਰਾਸ਼ਟਰ ਦੇ ਨਾਸਿਕ ਦੇ ਜ਼ਿਲ੍ਹਾ ਕਲਵਾਨ ਵਿੱਚ ਪਿਆਜ਼ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਉਕਤ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇ ਮੰਤਰੀ ਤੁਹਾਡੀ ਮੰਗ ਪੂਰੀ ਨਹੀਂ ਕਰਦੇ ਤਾਂ ਤੁਸੀਂ ਉਨ੍ਹਾਂ ’ਤੇ ਪਿਆਜ਼ ਸੁੱਟੋ। ਜ਼ਿਕਰਯੋਗ ਹੈ ਕਿ ਪਿਆਜ਼ ਕਾਸ਼ਤਕਾਰਾਂ ਨੂੰ ਫਸਲ ਦੀ ਸਹੀ ਕੀਮਤ ਨਹੀਂ ਮਿਲ ਰਹੀ। ਕੁਝ ਸਮੇਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਪਿਆਜ਼ ਦੀ ਫਸਲ ਵੇਚਣ ਬਾਅਦ ਮਿਲੀ ਨਿਗੂਣੀ ਰਕਮ ਕਿਸਾਨ ਨੇ ਪ੍ਰਧਾਨ ਮੰਤਰੀ ਨੂੰ ਭੇਜ ਦਿੱਤੀ ਸੀ। ਇਸ ਦੇ ਬਾਅਦ ਪੀਐਮਓ ਨੇ ਰਿਪੋਰਟ ਤਲਬ ਕੀਤੀ ਸੀ।