ਨਵੀਂ ਦਿੱਲੀ: ਕਿਸਾਨ ਅੰਦੋਲਨ ਤੇ ਖੇਤੀ ਸੁਧਾਰਾਂ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੇ ਬਵਾਲ ਦਰਮਿਆਨ ਇੱਕ ਚੰਗੀ ਖ਼ਬਰ ਆਈ ਹੈ। ਇਸ ਸਾਲ ਯਾਨੀ 2020-21 ਦੌਰਾਨ ਦੇਸ਼ ਵਿੱਚ ਅਨਾਜ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਖੇਤੀ ਮੰਤਰਾਲੇ ਵੱਲੋਂ 2020-21 ਲਈ ਜਾਰੀ ਦੂਜੇ ਅੰਦਾਜ਼ੇ 'ਚ ਇਹ ਅੰਕੜੇ ਸਾਹਮਣੇ ਆਏ ਹਨ।


ਰਿਕਾਰਡ ਅਨਾਜ ਉਤਪਾਦਨ ਦਾ ਅਨੁਮਾਨ


ਇਸ ਸਾਲ ਅਨਾਜ ਦਾ ਕੁੱਲ ਉਤਪਾਦਨ 30.30 ਕਰੋੜ ਟਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਕਰੀਬ 58 ਲੱਖ ਟਨ ਜ਼ਿਆਦਾ ਹੈ। ਪਿਛਲੇ ਸਾਲ ਅਨਾਜ ਦਾ ਕੁੱਲ ਉਤਪਾਦਨ ਕਰੀਬ 29.70 ਕਰੋੜ ਟਨ ਹੋਇਆ ਸੀ। ਜੇਕਰ ਪਿਛਲ 5 ਸਾਲਾਂ ਦਾ ਔਸਤ ਉਤਪਾਦਨ ਦੇਖੀਏ ਤਾਂ ਇਹ ਕਰੀਬ 2.44 ਕਰੋੜ ਟਨ ਜ਼ਿਆਦਾ ਹੈ।


ਝੋਨੇ ਤੇ ਕਣਕ ਦਾ ਵੀ ਰਿਕਾਰਡ ਉਤਪਾਦਨ


ਦੇਸ਼ 'ਚ ਕੁੱਲ ਅਨਾਜ ਉਤਪਾਦਨ ਦਾ ਸਭ ਤੋਂ ਵੱਡਾ ਹਿੱਸਾ ਝੋਨੇ ਤੇ ਕਣਕ ਦਾ ਆਉਂਦਾ ਹੈ। ਲਿਹਾਜ਼ਾ ਇਸ ਸਾਲ ਦੋਵੇਂ ਫਸਲਾਂ ਨੂੰ ਵੀ ਰਿਕਾਰਡ ਉਤਪਾਦਨ ਦੀ ਸੰਭਾਵਨਾ ਹੈ। ਝੋਨੇ ਦਾ ਉਤਪਾਦਨ 12.03 ਕਰੋੜ ਟਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਝੋਨੇ ਦਾ ਉਤਪਾਦਨ 12.03 ਕਰੋੜ ਟਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ ਜੋ ਪਿਛਲੇ ਪੰਜ ਸਾਲ ਦੀ ਔਸਤ ਤੋਂ 78 ਲੱਖ ਟਨ ਜ਼ਿਆਦਾ ਹੈ।


ਖੇਤੀ ਮੰਤਰੀ ਬੋਲੇ- ਸਰਕਾਰ ਦੀਆਂ ਨੀਤੀਆਂ ਦਾ ਨਤੀਜਾ


ਖੇਤੀ ਮੰਤਰੀ ਨਰੇਂਦਰ ਤੋਮਰ ਨੇ ਇਨ੍ਹਾਂ ਅੰਕੜਿਆਂ ਨੂੰ ਮੋਦੀ ਸਰਕਾਰ ਦੀ ਖੇਤੀ ਤੇ ਕਿਸਾਨਾਂ ਪ੍ਰਤੀ ਸਾਕਾਰਾਤਮਕ ਨੀਤੀਆਂ ਦਾ ਨਤੀਜਾ ਕਰਾਰ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਇਸ ਲਈ ਕਿਸਾਨਾਂ ਦੀ ਮਿਹਨਤ ਤੇ ਖੇਤੀ ਵਿਗਿਆਨਕਾਂ ਦੀ ਮਿਹਨਤ ਨੂੰ ਵੀ ਇਸ ਉਪਲਬਧੀ ਲਈ ਜ਼ਿੰਮੇਵਾਰ ਠਹਿਰਾਇਆ।