Ariculture News: ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਕਣਕ ਦਾ ਉਤਪਾਦਨ ਚੰਗਾ ਰਹਿਣ ਦੀ ਉਮੀਦ ਹੈ। ਅਕਤੂਬਰ ਵਿੱਚ ਸ਼ੁਰੂ ਹੋਈ ਮੁੱਖ ਹਾੜੀ ਦੀ ਫ਼ਸਲ ਕਣਕ ਦੀ ਬਿਜਾਈ ਮੁਕੰਮਲ ਹੋ ਗਈ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਸਿਖਰਲੇ ਤਿੰਨ ਰਾਜ ਹਨ, ਜਿੱਥੇ ਸਭ ਤੋਂ ਵੱਧ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ।


ਖੇਤੀਬਾੜੀ ਮੰਤਰੀ ਮੁੰਡਾ ਨੇ ਕਿਹਾ, ‘ਬਿਜਾਈ ਦੇ ਅੰਕੜਿਆਂ ਅਨੁਸਾਰ ਕਣਕ ਦੀ ਕਾਸ਼ਤ ਵੱਡੇ ਖੇਤਰ ਵਿੱਚ ਹੋਈ ਹੈ ਅਤੇ ਸਾਨੂੰ ਇਸ ਸਾਲ ਚੰਗੇ ਉਤਪਾਦਨ ਦੀ ਉਮੀਦ ਹੈ।’ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਫਸਲੀ ਸਾਲ 2023-24 (ਜੁਲਾਈ-ਜੂਨ) ਦੇ ਮੌਜੂਦਾ ਹਾੜੀ ਸੀਜ਼ਨ ਦੇ ਆਖਰੀ ਹਫਤੇ ਤੱਕ ਕਣਕ ਦੀ ਫਸਲ ਹੇਠ ਕੁੱਲ ਰਕਬਾ 336.96 ਲੱਖ ਹੈਕਟੇਅਰ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਇਹ 335.67 ਲੱਖ ਹੈਕਟੇਅਰ ਸੀ।


ਕਣਕ ਦੀ ਪੈਦਾਵਾਰ ਦਾ ਰਿਕਾਰਡ ਬਣੇਗਾ?


ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ. ਮੀਨਾ ਨੇ 3 ਜਨਵਰੀ ਨੂੰ ਸੰਕੇਤ ਦਿੱਤਾ ਸੀ ਕਿ ਦੇਸ਼ ਮੌਜੂਦਾ ਫਸਲੀ ਸਾਲ 2023-24 ਵਿੱਚ 114 ਮਿਲੀਅਨ ਟਨ ਕਣਕ ਉਤਪਾਦਨ ਦਾ ਨਵਾਂ ਰਿਕਾਰਡ ਕਾਇਮ ਕਰ ਸਕਦਾ ਹੈ, ਬੱਸ ਮੌਸਮ ਦੇ ਹਲਾਤ ਆਮ ਵਾਂਗ ਬਣੇ ਰਹਿਣ।


ਇਹ ਵੀ ਪੜ੍ਹੋ-Ludhiana News: ਸਰਹੱਦ 'ਤੇ ਛੇ ਭੈਣਾਂ ਦਾ ਇਕਲੌਤਾ ਭਰਾ ਅਗਨੀਵੀਰ ਅਜੈ ਸਿੰਘ ਸ਼ਹੀਦ, ਅੱਜ ਪੰਜਾਬ ਆਏਗੀ ਮ੍ਰਿਤਕ ਦੇਹ


ਇਹ ਵੀ ਪੜ੍ਹੋ-Delhi Airport : ਜ਼ਰੂਰੀ ਸੂਚਨਾ! ਦਿੱਲੀ ਹਵਾਈ ਅੱਡੇ 'ਤੇ ਇੰਨੇ ਸਮੇਂ ਤੱਕ ਨਹੀਂ ਉਡੇਗਾ ਕੋਈ ਵੀ ਜਹਾਜ਼, 26 ਜਨਵਰੀ ਤੱਕ ਲਾਗੂ ਹੋਏ ਨਵੇਂ ਨਿਯਮ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :