ਅੰਮ੍ਰਿਤਸਰ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਅੱਜ ਕਿਸਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿਨਾਂ 'ਚ ਪੰਜਾਬ ਤੋਂ ਇਲਾਵਾ ਕਈ ਸੂਬਿਆਂ ਦੇ ਹੋਰ ਕਿਸਾਨ ਵੀ ਸ਼ਾਮਲ ਸਨ। ਜਥੇ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਸਨ।
ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਸਥਾਨਕ ਕਿਸਾਨਾਂ ਵੱਲੋਂ ਅੱਜ ਡੱਲੇਵਾਲ ਦੀ ਅਗਵਾਈ 'ਚ ਆ ਰਹੇ ਜਥੇ ਦਾ ਸਵਾਵਤ ਕੀਤਾ ਤੇ ਫ਼ੁੱਲਾਂ ਦੀ ਵਰਖਾ ਕੀਤੀ। ਅੰਮ੍ਰਿਤਸਰ 'ਚ ਪਿਛਲੇ ਇੱਕ ਹਫਤੇ ਤੋਂ ਕਿਸਾਨਾਂ ਦੇ ਫਤਹਿ ਮਾਰਚ ਲਗਾਤਾਰ ਅੰਮ੍ਰਿਤਸਰ ਆ ਰਹੇ ਹਨ ਤੇ ਰੋਜਾਨਾ ਸੜਕਾਂ 'ਤੇ ਸਵਾਗਤ ਕੀਤਾ ਜਾ ਰਿਹਾ ਹੈ।
'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਸਿਆਸਤ 'ਚ ਆਉਣ ਬਾਰੇ ਸਵਾਲ 'ਤੇ ਕਿਹਾ ਕਿ ਐਸਕੇਐਮ ਬਹੁਤ ਮੁਸ਼ਕਲ ਨਾਲ ਹੋਂਦ 'ਚ ਆਇਆ ਹੈ। ਇਸ ਨੇ ਵੱਡੀ ਲੜਾਈ ਲੜੀ ਹੈ ਤੇ ਜਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਸੰਗਠਨ ਹੈ ਤੇ ਸਾਡਾ ਸਿਆਸਤ 'ਚ ਆਉਣ ਦਾ ਕੋਈ ਇਰਾਦਾ ਨਹੀਂ। ਡੱਲੇਵਾਲ ਨੇ ਕਿਹਾ ਕਿ ਜੇਕਰ ਕੋਈ ਸਿਆਸਤ 'ਚ ਜਾਣਾ ਵੀ ਚਾਹੁੰਦਾ ਹੈ ਤਾਂ ਉਹ ਨਿੱਜੀ ਤੌਰ 'ਤੇ ਜਾ ਸਕਦਾ ਹੈ ਤੇ ਐਸਕੇਐਮ ਸਿਆਸਤ ਤੋਂ ਦੂਰ ਰਹੇਗਾ।
ਉਨ੍ਹਾਂ ਕਿਹਾ ਕਿ ਮੋਰਚਾ ਆਮ ਲੋਕਾਂ/ਕਿਸਾਨਾਂ ਦੀ ਲੜਾਈ ਲੜਦਾ ਰਿਹਾ ਹੈ। ਸੰਯੁਕਤ ਮੋਰਚੇ ਦੀ ਅਗਵਾਈ ਸਾਰੇ ਦੇਸ਼ ਦੀਆਂ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋਈਆਂ ਹਨ ਤੇ ਇਕੱਠੇ ਹੀ ਅੱਗੇ ਲੋੜ ਪੈਣ 'ਤੇ ਲੜਿਆ ਜਾਵੇਗਾ।
ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ ਸੀ ਪਰ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਉਣਾ ਸੀ। ਇਸ ਕਰਕੇ ਹੁਣ 20 ਦਸੰਬਰ ਨੂੰ ਸੀਐਮ ਨਾਲ ਮੀਟਿੰਗ ਤੈਅ ਹੈ, ਜਿਸ 'ਚ ਉਹ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਹੋਣ ਵਾਲੀ ਮੀਟਿੰਗ 'ਚ ਕਿਸਾਨਾਂ ਦੇ ਸੰਪੂਰਨ ਕਰਜ਼ਾ ਮਾਫੀ ਦਾ ਮੁੱਦਾ ਚੁੱਕਿਆ ਜਾਵੇਗਾ। ਸਰਕਾਰ ਨੂੰ ਇਸ ਵਾਅਦੇ ਨੂੰ ਪੂਰਾ ਕਰਨ ਲਈ ਕਿਹਾ ਜਾਵੇਗਾ, ਨਹੀਂ ਤਾਂ ਸੰਯੁਕਤ ਮੋਰਚੇ ਕੋਲ ਸੰਘਰਸ਼ ਦਾ ਰਾਹ ਖੁੱਲ੍ਹਾ ਹੈ ਤੇ ਅਸੀਂ ਸੰਘਰਸ਼ ਕਰਾਂਗੇ।
ਡੱਲੇਵਾਲ ਨੇ ਟੋਲ ਪਲਾਜਿਆਂ 'ਤੇ ਜਾਰੀ ਧਰਨਿਆਂ ਬਾਬਤ ਕਿਹਾ ਕਿ ਜਿੰਨਾ ਚਿਰ ਕੰਪਨੀ ਪਹਿਲੇ ਵਾਲੇ ਰੇਟ ਬਹਾਲ ਨਹੀਂ ਕਰਦੀ, ਟੋਲ ਪਲਾਜਿਆਂ 'ਤੇ ਧਰਨੇ ਜਾਰੀ ਰਹਿਣਗੇ ਪਰ ਜੇਕਰ NHAI ਪੰਜਾਬ ਸਰਕਾਰ ਰਾਹੀਂ ਵੀ ਭਰੋਸਾ ਦਿੰਦੀ ਕਿ ਰੇਟ ਨਹੀਂ ਵਧਣਗੇ ਤਾਂ ਧਰਨੇ ਚੁੱਕਣ ਬਾਰੇ ਵਿਚਾਰ ਹੋਵੇਗਾ।
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਸੰਗਠਨ, ਸਿਆਸਤ 'ਚ ਜਾਣ ਦਾ ਕੋਈ ਇਰਾਦਾ ਨਹੀਂ: ਡੱਲੇਵਾਲ
abp sanjha
Updated at:
17 Dec 2021 03:21 PM (IST)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਅੱਜ ਕਿਸਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿਨਾਂ 'ਚ ਪੰਜਾਬ ਤੋਂ ਇਲਾਵਾ ਕਈ ਸੂਬਿਆਂ ਦੇ ਹੋਰ ਕਿਸਾਨ ਵੀ ਸ਼ਾਮਲ ਸਨ।
jagjit singh dallewal
NEXT
PREV
Published at:
17 Dec 2021 03:21 PM (IST)
- - - - - - - - - Advertisement - - - - - - - - -