ਨਵੀਂ ਦਿੱਲੀ: ਇਸ ਵਾਰ ਮਾਨਸੂਨ ਨਾਲ ਪੈਣ ਵਾਲਾ ਮੀਂਹ ਆਮ ਨਾਲੋਂ ਘੱਟ ਰਹਿ ਸਕਦਾ ਹੈ। ਬੁੱਧਵਾਰ ਨੂੰ ਪ੍ਰਾਈਵੇਟ ਮੌਸਮ ਪੇਸ਼ੀਨਗੋਈ ਏਸੰਜੀ ਸਕਾਈਮੈਟ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਲੰਮੇ ਸਮੇਂ ਦੀ ਔਸਤ (ਐਲਪੀਏ) 93 ਫ਼ੀਸਦ ਰਹੇਗੀ।
90-95 ਫ਼ੀਸਦ ਤਕ ਰਹਿਣ ਵਾਲੇ ਐਲਪੀਏ ਨੂੰ ਆਮ ਨਾਲੋਂ ਘੱਟ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਐਲਪੀਏ ਸੰਨ 1951 ਤੋਂ ਲੈ ਕੇ ਸਾਲ 2000 ਤਕ ਦੀ ਔਸਤ ਹੈ ਜੋ 89 ਸੈਂਟੀਮੀਟਰ ਤਕ ਦਰਜ ਕੀਤਾ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਸਾਨਾਂ ਤੇ ਸਰਕਾਰ ਲਈ ਚਿੰਤਾ ਵਾਲੀ ਖ਼ਬਰ ਹੈ।
ਸਕਾਈਮੈਟ ਦਾ ਦਾਅਵਾ ਹੈ ਕਿ ਇਸ ਵਾਰ ਮਾਨਸੂਨ ਸੀਜ਼ਨ ਦੌਰਾਨ ਮੀਂਹ ਪੈਣ ਦੇ ਆਸਾਰ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਵੀ 55% ਹੈ। ਹਾਲਾਂਕਿ, ਇਸ ਤੋਂ ਪਹਿਲਾਂ ਸਰਕਾਰੀ ਮੌਸਮ ਵਿਗਿਆਨੀ ਵੱਲੋਂ ਮਾਨਸੂਨ ਸੀਜ਼ਨ ਠੀਕ ਰਹਿਣ ਦੀ ਆਸ ਜਤਾਈ ਸੀ।