ਚੰਡੀਗੜ੍ਹ : ਕੌਮੀ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਅੱਗੇ ਪਰਾਲੀ ਮਸਲੇ ਦੀ ਸੁਣਵਾਈ ਦੌਰਾਨ ਪੰਜਾਬ 'ਚੋਂ ਪਹੁੰਚੇ ਕਿਸਾਨਾਂ ਨੇ ਸਤਿਨਾਮ ਵਹਿਗੁਰੂ ਦਾ ਜਾਪ ਕੀਤਾ।  ਟ੍ਰਿਬਿਊਨਲ ਅੱਗੇ ਅੱਜ ਪੰਜਾਬ ਸਰਕਾਰ ਨੂੰ ਇਹ ਜਵਾਬ ਜ਼ਰੂਰ ਦੇਣਾ ਪਵੇਗਾ ਕਿ ਉਸ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਦੀ ਕਿੰਨੀ ਵਿੱਤੀ ਅਤੇ ਤਕਨੀਕੀ ਮੱਦਦ ਕੀਤੀ ਹੈ।

ਟ੍ਰਿਬਿਊਨਲ ਵੱਲੋਂ 4 ਅਕਤੂਬਰ ਨੂੰ ਕੀਤੀ ਹਦਾਇਤ ਅਨੁਸਾਰ ਪੰਜਾਬ ਦੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਖੇਤੀ ਅਧਿਕਾਰੀਆਂ, ਪੰਜਾਬ ਸਰਕਾਰ ਦੇ ਵਕੀਲ ਅਤੇ ਕਿਸਾਨ ਆਗੂਆਂ ਦੀ ਸਾਂਝੀ ਮੀਟਿੰਗ ਤਾਂ ਨਹੀਂ ਹੋਈ ਪਰ ਸਰਕਾਰ ਨੂੰ ਇਹ ਜਵਾਬ ਜ਼ਰੂਰ ਦੇਣਾ ਪਵੇਗਾ ਕਿ ਉਸ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਦੀ ਕਿੰਨੀ ਵਿੱਤੀ ਅਤੇ ਤਕਨੀਕੀ ਮੱਦਦ ਕੀਤੀ ਹੈ।

ਕਮਿਸ਼ਨ ਨੇ ਸਾਫ ਕਿਹਾ ਸੀ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਖਿਲਾਫ਼ ਪ੍ਰੇਰਿਤ ਕਰਨ ਲਈ ਸਰਕਾਰ  ਵੱਲੋਂ ਕਿਸਾਨਾਂ ਨੂੰ ਵਿੱਤੀ ਅਤੇ ਮਸ਼ੀਨੀ ਮੱਦਦ ਦੇਣ ਦਾ ਸਪਸ਼ਟ ਬਿਓਰਾ 11 ਅਕਤੂਬਰ ਨੂੰ ਦਿੱਤਾ ਜਾਵੇ। ਪੇਸ਼ੀ ਉੱਤੇ ਕਿਸਾਨ ਆਗੂਆਂ ਸਮੇਤ ਦਿੱਲੀ ਪਹੁੰਚੇ ਹਨ।

ਇਸ ਖ਼ਬਰ ਦੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ..