ਇਨ੍ਹਾਂ ਸ਼ਬਦਾਂ ਦੇ ਪ੍ਰਗਟਾਵਾ ਕੰਵਲਪ੍ਰੀਤ ਸਿੰਘ ਕਾਕੀ ਨੇ ਪੰਜਾਬ ਸਰਕਾਰ ਦੇ ਸਕੱਤਰ ਐਸ. ਕੇ. ਸੰਧੂ ਨਾਲ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਦੇ ਨਾਮ ਜਾਰੀ ਬਿਆਨ 'ਚ ਕੀਤਾ। ਉਨ੍ਹਾਂ ਕਿਹਾ ਕਿ ਸੰਧੂ ਵਲੋਂ ਦੱਸਿਆ ਗਿਆ ਹੈ ਕਿ 50 ਕਰੋੜ ਰੁਪਏ
ਜ਼ਿਲਾ ਖ਼ਜ਼ਾਨਾ ਦਫ਼ਤਰ ਵਿਚ ਪਹੁੰਚ ਜਾਣਗੇ ਅਤੇ ਬਾਕੀ ਬਚੇ 63 ਕਰੋੜ ਵੀ ਵੱਖ-ਵੱਖ ਜ਼ਿਲਿਆਂ ਦੇ ਖਜ਼ਾਨਾ ਦਫਤਰਾਂ 'ਚ ਪਹੁੰਚ ਜਾਣਗੇ। ਇਹ ਰਕਮਾਂ ਜ਼ਿਲਾ ਏਸੀਡੀਓ ਦਫ਼ਤਰ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ 'ਚ ਪਾਏ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ ਦੂਸਰੇ ਕਿਸਾਨ ਮਸਲਿਆਂ ਲਈ ਕਿਸਾਨਾਂ ਨਾਲ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।