ਸੰਗਰੂਰ-ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਪਿੰਡ ਮੌੜਾਂ ਦੇ ਨੌਜਵਾਨ ਮਜ਼ਦੂਰ ਜੱਗਾ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਹ ਸੱਤ ਭੈਣਾਂ ਦਾ ਇੱਕਲੌਤਾ ਭਰਾ ਤੇ ਤਿੰਨ ਬੱਚਿਆਂ ਦੇ ਪਿਤਾ ਸੀ। ਉਹ ਇੱਕਲਾ ਹੀ ਸਾਰੇ ਪਰਿਵਾਰ ਦਾ ਖਰਚਾ ਚਲਾ ਰਿਹਾ ਸੀ। ਉਸਦੇ ਭਰਾ ਦੀ ਪਹਿਲਾਂ ਹੀ ਟੀਬੀ ਨਾਲ ਮੌਤ ਹੋ ਗਈ ਸੀ ਤੇ ਪਤਨੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜਾਰਾ ਚਲਾਉਣ ਵਿੱਚ ਉਸਦੀ ਮਦਦ ਕਰ ਰਹੀ ਹੈ।
ਜੱਗਾ ਸਿੰਘ ਦੀ ਮਜ਼ਦੂਰੀ ਤੋਂ ਕਿਤੇ ਵੱਧ ਉਸ ਦੀ ਦੇਣਦਾਰੀ ਸੀ, ਜਿਸ ਕਰਕੇ ਉਹ ਕਾਫੀ ਸਮੇਂ ਤੋਂ ਮਾਨਸ਼ਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ਬੀਤੇ ਦਿਨ ਉਸ ਨੇ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਪੁਲਿਸ ਚੌਂਕੀ ਮਹਿਲਾ ਨੇ ਇਸ ਸੰਬੰਧੀ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ।