ਨਵੀਂ ਦਿੱਲੀ: ਕੇਰੋਨਾ ਦੇ ਦੌਰ ਵਿੱਚ ਸਕਾਰਾਤਮਕ ਵਾਧਾ ਦਰਜ ਕਰਕੇ ਭਾਰਤੀ ਅਰਥਵਿਵਸਥਾ ਨੂੰ ਬਚਾਉਣ ਤੋਂ ਬਾਅਦ ਵੀ ਖੇਤੀਬਾੜੀ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ੀ ਨਹੀਂ ਹੈ। ਕਿਸਾਨ ਹੁਣ ਪਹਿਲਾਂ ਨਾਲੋਂ ਵੱਧ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਖ਼ੁਦਕੁਸ਼ੀਆਂ ਵਿੱਚ ਵੀ ਸਾਲ ਦੇ ਨਾਲ-ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। NCRB ਦੀ ਰਿਪੋਰਟ ਮੁਤਾਬਕ ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ ਵਿੱਚ 18% ਦਾ ਵਾਧਾ ਹੋਇਆ ਹੈ। 2019 ਦੇ ਮੁਕਾਬਲੇ 2020 ਵਿੱਚ ਖੇਤੀਬਾੜੀ ਸੈਕਟਰ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਵੱਧ ਰਹੀ ਹੈ।


2020 ਵਿੱਚ ਖੇਤੀ ਸੈਕਟਰ ਵਿੱਚ ਖੁਦਕੁਸ਼ੀਆਂ



  • 4006 ਖੁਦਕੁਸ਼ੀਆਂ ਦੇ ਨਾਲ ਮਹਾਰਾਸ਼ਟਰ ਸਭ ਤੋਂ ਅੱਗੇ

  • 2016 ਖੁਦਕੁਸ਼ੀਆਂ ਕਰਨਾਟਕ ਵਿੱਚ ਹੋਈਆਂ, ਜਿਸ ਨਾਲ ਕਰਨਾਟਕ ਦੂਜੇ ਸਥਾਨ 'ਤੇ

  • ਆਂਧਰਾ ਪ੍ਰਦੇਸ਼ ਵਿੱਚ 889 ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ

  • ਮੱਧ ਪ੍ਰਦੇਸ਼ ਵਿੱਚ 735 ਖੁਦਕੁਸ਼ੀਆਂ

  • 537 ਕਿਸਾਨਾਂ ਨੇ ਛੱਤੀਸਗੜ੍ਹ ਵਿੱਚ ਕੀਤੀਆਂ ਖੁਦਕੁਸ਼ੀਆਂ


ਸਾਲ 2020 ਵਿੱਚ ਕੁੱਲ 10,677 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜਾ ਦੇਸ਼ ਵਿੱਚ ਕੁੱਲ ਖੁਦਕੁਸ਼ੀਆਂ (1,53,052) ਦਾ 7% ਹੈ। ਦੱਸ ਦੇਈਏ ਕਿ ਸਾਲ 2019 ਵਿੱਚ ਵੀ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਖੁਦਕੁਸ਼ੀ ਦੇ ਮਾਮਲੇ ਵਿੱਚ ਚੋਟੀ ਦੇ 4 ਸੂਬਿਆਂ ਵਿੱਚ ਸ਼ਾਮਲ ਸੀ।


ਕਿਸ ਕਿਸਮ ਦੇ ਕਿਸਾਨ ਨੇ ਕਿੰਨੀਆਂ ਖੁਦਕੁਸ਼ੀਆਂ ਕੀਤੀਆਂ


ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ ਵੀਰਵਾਰ ਨੂੰ ਜਾਰੀ ਭਾਰਤ 'ਚ ਖੁਦਕੁਸ਼ੀਆਂ ਦੇ ਅੰਕੜਿਆਂ ਤੋਂ ਮਿਲੀ ਹੈ। ਰਿਪੋਰਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 2020 ਵਿੱਚ ਕਿਸ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ।



  • 5,579 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ

  • 5,098 ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ


ਹੋਰ ਬੇਜ਼ਮੀਨੇ ਕਿਸਾਨਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ


2020 ਵਿੱਚ ਖੁਦਕੁਸ਼ੀ ਕਰਨ ਵਾਲੇ 5579 ਕਿਸਾਨਾਂ ਚੋਂ 5335 ਮਰਦ ਅਤੇ 244 ਔਰਤਾਂ ਸੀ ਅਤੇ 5098 ਖੇਤ ਮਜ਼ਦੂਰਾਂ ਚੋਂ 4621 ਮਰਦ ਅਤੇ 477 ਔਰਤਾਂ ਸੀ। ਦੱਸ ਦੇਈਏ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਵਿੱਚ ਵੱਡੀ ਗਿਣਤੀ ਉਹ ਲੋਕ ਹਨ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਅਤੇ ਉਹ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਅਜਿਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਵੀ ਨਹੀਂ ਮਿਲ ਰਿਹਾ। ਜਿਸ ਨਾਲ ਉਹ ਹੋਰ ਵੀ ਨਿਰਾਸ਼ ਹੋ ਜਾਂਦਾ ਹੈ। ਸਾਹਮਣੇ ਪਰਿਵਾਰ ਚਲਾਉਣ ਦਾ ਸੰਕਟ ਹੈ ਅਤੇ ਉਨ੍ਹਾਂ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।


ਹੁਣ ਵੇਖੋ 2016 ਤੋਂ 2019 ਦੇ ਅੰਕੜੇ



  • ਸਾਲ 2019 'ਚ ਖੁਦਕੁਸ਼ੀ ਦੇ 10,281 ਮਾਮਲੇ ਸਾਹਮਣੇ ਆਏ

  • ਸਾਲ 2018 'ਚ ਖੁਦਕੁਸ਼ੀ ਦੇ 10,349 ਮਾਮਲੇ ਸਾਹਮਣੇ ਆਏ

  • ਸਾਲ 2017 ਵਿੱਚ 10,655 ਮਾਮਲੇ ਸਾਹਮਣੇ ਆਏ

  • ਸਾਲ 2016 ਵਿੱਚ 11,379 ਮਾਮਲੇ ਸਾਹਮਣੇ ਆਏ


ਭਾਰਤ ਵਿੱਚ 2016 ਤੋਂ ਲਗਾਤਾਰ ਤਿੰਨ ਸਾਲਾਂ ਤੱਕ ਖੇਤੀ ਖੇਤਰ ਵਿੱਚ ਖੁਦਕੁਸ਼ੀਆਂ ਵਿੱਚ ਕਮੀ ਆਈ ਸੀ, ਪਰ ਪਿਛਲੇ ਸਾਲ ਤੋਂ ਬਾਅਦ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ।


ਖੇਤ ਮਜ਼ਦੂਰਾਂ ਨੇ ਕੀਤੀ ਵੱਧ ਖੁਦਕੁਸ਼ੀਆਂ


ਦੂਜੇ ਪਾਸੇ ਜੇਕਰ 2019 ਦੇ ਮੁਕਾਬਲੇ 2020 'ਤੇ ਨਜ਼ਰ ਮਾਰੀਏ ਤਾਂ 2019 '5957 ਕਿਸਾਨਾਂ ਅਤੇ 4324 ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਅਤੇ 2020 '5579 ਕਿਸਾਨਾਂ ਅਤੇ 5098 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਯਾਨੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ 2019 ਵਿੱਚ 5,957 ਤੋਂ ਘਟ ਕੇ 2020 ਵਿੱਚ 5,579 ਹੋ ਗਈ, ਪਰ ਖੇਤ ਮਜ਼ਦੂਰਾਂ ਵਿੱਚ ਅਜਿਹੇ ਕੇਸਾਂ ਦੀ ਗਿਣਤੀ 2019 ਵਿੱਚ 4,324 ਤੋਂ ਵਧ ਕੇ ਪਿਛਲੇ ਸਾਲ 5,098 ਹੋ ਗਈ।


ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਾਲ 2020 ਵਿੱਚ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ। ਪੰਜਾਬ ਅਤੇ ਹਰਿਆਣਾ, ਜੋ ਕਿ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਹਨ, ਇਨ੍ਹਾਂ ਸੂਬਿਆਂ ਵਿੱਚ ਖੇਤੀਬਾੜੀ ਖੇਤਰ ਵਿੱਚ ਕ੍ਰਮਵਾਰ 257 ਅਤੇ 280 ਖੁਦਕੁਸ਼ੀਆਂ ਹੋਈਆਂ ਹਨ।


ਇਹ ਵੀ ਪੜ੍ਹੋ:


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904