ਨਵੀਂ ਦਿੱਲੀ: ਰਤਲਾਮ ਜ਼ਿਲ੍ਹੇ ਦੇ ਕਬਾਇਲੀ ਖੇਤਰ ਦੇ ਇੱਕ ਅਧਿਆਪਕ (Teacher) ਨੇ ਆਪਣੇ ਬੇਟੇ ਨਾਲ ਲੌਕਡਾਊਨ (Lockdown) ਕਰਕੇ ਬੰਦ ਹੋਏ ਸਕੂਲ ਦਾ ਫਾਇਦਾ ਲੈ ਕੇ ਪੈਸੇ ਕਮਾਏ। ਇਸ ਅਧਿਆਪਕ ਨੇ ਆਪਣੀ ਡੇਢ ਹੈਕਟੇਅਰ ਰਕਬੇ ਵਿਚ ਜੈਵਿਕ ਖੇਤੀ (Organic Farming) ਰਾਹੀਂ ਸਬਜ਼ੀਆਂ ਦੀ ਕਾਸ਼ਤ ਕੀਤੀ ਅਤੇ ਪੂਰੇ 40 ਹਜ਼ਾਰ ਦੀ ਕਮਾਈ ਕੀਤੀ, ਜਿਸ ‘ਚ ਸਿਰਫ ਇੱਕ ਹਜ਼ਾਰ ਦੀ ਲਾਗਤ ਆਈ ਸੀ।


ਇਹ ਅਧਿਆਪਕ ਰਤਲਾਮ ਜ਼ਿਲ੍ਹੇ ਦੇ ਪਿੰਡ ਨਰਸਿੰਘ ਨਾਕਾ ਦੇ ਪ੍ਰਾਇਮਰੀ ਸਕੂਲ ਪੜ੍ਹਾਉਂਣ ਵਾਲਾ ਗੋਵਿੰਦ ਸਿੰਘ ਕਸਾਵਤ ਹੈ। ਉਸ ਦੇ ਬੇਟੇ ਮਨੋਜ ਨੇ ਵੀ ਆਪਣੇ ਪਿਤਾ ਦਾ ਚੰਗੀ ਤਰ੍ਹਾਂ ਸਮਰਥਨ ਕੀਤਾ। ਨਰਸਿੰਘ ਨਾਕਾ ਕਬਾਇਲੀ ਖੇਤਰ ਦਾ ਇੱਕ ਛੋਟਾ ਜਿਹਾ ਪਿੰਡ ਹੈ।



ਅੱਜ ਇਸ ਕਿਸਾਨ ਤੋਂ ਜੈਵਿਕ ਖੇਤੀ ਸਿੱਖਣ ਲਈ ਆਲੇ ਦੁਆਲੇ ਦੇ ਕਿਸਾਨ ਆਉਣਾ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਲੋਕ ਸਬਜ਼ੀਆਂ ਖਰੀਦਣ ਲਈ ਵੀ ਉਸ ਦੇ ਫਾਰਮ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਅਧਿਆਪਕ ਨੇ ਜੈਵਿਕ ਖੇਤੀ ਬਾਰੇ ਸੁਣਿਆ ਸੀ ਪਰ ਕਦੇ ਕੀਤੀ ਨਹੀਂ ਸੀ। ਉਸ ਨੂੰ ਲੌਕਡਾਊਨ ਕਰਕੇ ਜੈਵਿਕ ਖੇਤੀ ਨੂੰ ਅਪਣਾਉਣ ਦਾ ਵਿਚਾਰ ਆਇਆ ਅਤੇ ਇਸ ਲਈ ਸਮਾਂ ਵੀ ਮਿਲ ਗਿਆ।

ਇਹ ਕੰਮ ਅਪਰੈਲ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਉਸ ਨੂੰ 40 ਹਜ਼ਾਰ ਰੁਪਏ ਦੀ ਆਮਦਨ ਹੋਈ। ਖੀਰੇ, ਘੀਆ, ਤਰਾਂ, ਤੁਰਈ, ਗਿਲਕੀ ਦੀਆਂ ਸਬਜ਼ੀਆਂ ਦੀ ਫਸਲ ਅਜੇ ਵੀ ਉਨ੍ਹਾਂ ਦੇ ਖੇਤ ਵਿੱਚ ਹਨ। ਦੋਵੇਂ ਪਿਤਾ ਅਤੇ ਪੁੱਤਰ ਦਿਨ ਭਰ ਜੈਵਿਕ ਖੇਤੀ ਵਿੱਚ ਲੱਗੇ ਰਹਿੰਦੇ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904